ਇੰਡੋਨੇਸ਼ੀਆ ''ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ
Saturday, Nov 23, 2019 - 09:44 PM (IST)

ਜਕਾਰਤਾ - ਇੰਡੋਨੇਸ਼ੀਆ ਦੇ ਉੱਤਰ-ਪੂਰਬੀ ਪਾਪੂਆ ਖੇਤਰ 'ਚ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ 'ਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਅਜੇ ਕੋਈ ਰਿਪੋਰਟ ਨਹੀਂ ਮਿਲੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਦਾ ਆਖਣਾ ਹੈ ਕਿ 6.1 ਤੀਬਰਤਾ ਦਾ ਭੂਚਾਲ ਸ਼ਨੀਵਾਰ ਸ਼ਾਮ ਨੂੰ ਆਇਆ, ਜਿਸ ਦੇ ਝਟਕੇ ਕਈ ਵਾਰ ਮਹਿਸੂਸ ਕੀਤੇ ਗਏ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। ਉਥੇ ਹੀ ਇੰਡੋਨੇਸ਼ੀਆ 'ਚ ਭੂਚਾਲ ਦੇ ਝਟਕੇ ਲੱਗਦੇ ਰਹਿੰਦੇ ਹਨ।