ਤੁਰਕੀ ਦੇ ਹੇਤੇ ਸੂਬੇ ''ਚ ਫਿਰ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ''ਤੇ 5 ਰਹੀ ਤੀਬਰਤਾ
Friday, Feb 24, 2023 - 02:57 AM (IST)

ਅੰਕਾਰਾ (ਯੂ. ਐੱਨ. ਆਈ.) : ਤੁਰਕੀ ਦੇ ਹੇਤੇ ਸੂਬੇ 'ਚ ਵੀਰਵਾਰ ਰਾਤ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੀ ਆਫ਼ਤ ਏਜੰਸੀ ਨੇ ਇਹ ਜਾਣਕਾਰੀ ਦਿੰਦਿਆਂ ਵੀਰਵਾਰ ਇੱਥੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 6.53 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5 ਮਾਪੀ ਗਈ ਹੈ। ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਡੈਫਨੇ ਜ਼ਿਲ੍ਹੇ ਵਿੱਚ 9.76 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਸੀਰੀਆ; ਮਲਬੇ ਹੇਠਾਂ ਦੱਬਣ ਨਾਲ ਹੋਈ ਸੀ ਵਿਅਕਤੀ ਦੀ ਮੌਤ, 2 ਦਿਨਾਂ ਬਾਅਦ ਹੋ ਗਿਆ ਜ਼ਿੰਦਾ
ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਹੇਤੇ ਸੂਬੇ 'ਚ ਪਹਿਲੀ ਵਾਰ 2 ਵੱਡੇ ਭੂਚਾਲ ਆਏ ਸਨ, ਜਿਸ ਤੋਂ ਬਾਅਦ ਮੰਗਲਵਾਰ ਰਾਤ ਨੂੰ 2 ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਡੈਫਨੇ ਜ਼ਿਲ੍ਹੇ ਵਿੱਚ ਭੂਚਾਲ ਦੀ ਤੀਬਰਤਾ 6.4 ਮਾਪੀ ਗਈ। ਦੱਖਣੀ ਤੁਰਕੀ ਦੇ 10 ਪ੍ਰਾਂਤਾਂ ਵਿੱਚ ਹਾਲ ਹੀ 'ਚ ਆਏ ਭੂਚਾਲ ਵਿੱਚ 43,000 ਤੋਂ ਵੱਧ ਲੋਕ ਮਾਰੇ ਗਏ ਅਤੇ ਲੱਖਾਂ ਬੇਘਰ ਹੋ ਗਏ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।