ਕਾਠਮੰਡੂ ਵਿਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ''ਤੇ 4.6 ਦੀ ਰਹੀ ਤੀਬਰਤਾ

Saturday, Jul 06, 2019 - 05:38 PM (IST)

ਕਾਠਮੰਡੂ ਵਿਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ''ਤੇ 4.6 ਦੀ ਰਹੀ ਤੀਬਰਤਾ

ਕਾਠਮੰਡੂ (ਏਜੰਸੀ)- ਨੇਪਾਲ ਸੀਸਮੋਲਾਜੀ ਸੈਂਟਰ ਮੁਤਾਬਕ ਸ਼ਨੀਵਾਰ ਸ਼ਾਮ ਲਗਭਗ 4-15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਜਧਾਨੀ ਕਾਠਮੰਡੂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਤੀਬਰਤਾ ਰਿਕਟਰ ਸਕੇਲ 'ਤੇ 4.8 ਦਰਜ ਕੀਤੀ ਗਈ। ਹਾਲਾਂਕਿ ਕਾਠਮੰਡੂ ਵਿਚ ਆਏ ਭੂਚਾਲ ਵਿਚ ਕਿਸੇ ਵੱਡੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ, ਨਾਲ  ਹੀ ਕਿਸੇ ਦੇ ਜ਼ਖਮੀ ਹੋਣ ਦੀ ਵੀ ਅਜੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਦੋ ਮਹੀਨੇ ਪਹਿਲਾਂ ਵੀ ਨੇਪਾਲ ਵਿਚ ਆਏ ਇਕ ਤੋਂ ਬਾਅਦ ਇਕ ਭੂਚਾਲ ਦੇ ਤਿੰਨ ਝਟਕਿਆਂ ਨੇ ਦੇਸ਼ ਨੂੰ ਦਹਿਲਾ ਕੇ ਰੱਖ ਦਿੱਤਾ ਸੀ। ਲਗਾਤਾਰ ਆਏ ਤਿੰਨ ਭੂਚਾਲਾਂ ਵਿਚੋਂ ਸਭ ਤੋਂ ਜ਼ਿਆਦਾ 5.2 ਦੀ ਤੀਬਰਤਾ ਨਾਲ ਝਟਕੇ ਨਾਉਬਿਸ ਵਿਚ ਲੱਗੇ। ਦੱਸ ਦਈਏ ਕਿ ਅਕਸਰ ਨੇਪਾਲ ਵਿਚ ਭੂਚਾਲ ਆਉਂਦਾ ਰਹਿੰਦਾ ਹੈ। ਉਥੇ ਹੀ ਅਪ੍ਰੈਲ 2015 ਵਿਚ ਆਏ ਭੂਚਾਲ ਨਾਲ ਨੇਪਾਲ ਦੇ ਹਾਲਾਤ ਵਿਗੜ ਗਏ ਸਨ, ਉਸ ਦੌਰਾਨ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ ਸੀ।

ਤੁਹਾਨੂੰ ਦੱਸ ਦਈਏ ਕਿ ਅਪ੍ਰੈਲ 2015 ਵਿਚ ਨੇਪਾਲ ਵਿਚ ਆਏ 7.8 ਦੀ ਤੀਬਰਤਾ ਦੇ ਭੂਚਾਲ ਨੇ ਖੂਬ ਤਾਂਡਵ ਮਚਾਇਆ ਸੀ ਅਤੇ ਭਾਰਤ ਦੇ ਕੁਝ ਇਲਾਕਿਆਂ ਵਿਚ ਵੀ ਇਸ ਦਾ ਪ੍ਰਭਾਵ ਦੇਖਿਆ ਗਿਆ ਸੀ। ਇਸ ਤਬਾਹਕੁੰਨ ਭੂਚਾਲ ਨਾਲ ਤਕਰੀਬਨ 9000 ਲੋਕਾਂ ਦੀ ਮੌਤ ਹੋਈ ਸੀ ਜਦੋਂ ਕਿ ਤਕਰੀਬਨ 22 ਹਜ਼ਾਰ ਲੋਕ ਜ਼ਖਮੀ ਹੋਏ 
 


author

Sunny Mehra

Content Editor

Related News