ਪੇਰੂ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਨੁਕਸਾਨ ਤੋਂ ਹੋਇਆ ਬਚਾਅ

07/20/2020 11:33:07 AM

ਲੀਮਾ- ਪੇਰੂ ਵਿਚ ਸੋਮਵਾਰ ਨੂੰ ਭੂਚਾਲ ਦੇ ਮੱਧ ਦਰਜੇ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਭੂਚਾਲ ਦਾ ਕੇਂਦਰ ਪੇਰੂ ਦੇ ਸੈਂਟਿਯਾਗੋ ਡੇ ਕਾਓ ਤੋਂ 88 ਕਿਲੋਮੀਟਰ ਪੱਛਮੀ-ਦੱਖਣੀ ਖੇਤਰ ਵਿਚ ਸਥਿਤ ਸੀ। ਭੂਚਾਲ ਜ਼ਮੀਨ ਸਤ੍ਹਾ ਤੋਂ 36.52 ਕਿਲੋਮੀਟਰ ਦੀ ਡੂੰਘਾਈ ਵਿਚ ਸੀ। 

ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਡਰ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲ ਗਏ।


Lalita Mam

Content Editor

Related News