ਬ੍ਰਿਟਿਸ਼ ਪੱਤਰਕਾਰ ਸੈਮੀ ਹਮਦੀ ਅਮਰੀਕਾ ''ਚ ਗ੍ਰਿਫ਼ਤਾਰ

Tuesday, Oct 28, 2025 - 02:07 PM (IST)

ਬ੍ਰਿਟਿਸ਼ ਪੱਤਰਕਾਰ ਸੈਮੀ ਹਮਦੀ ਅਮਰੀਕਾ ''ਚ ਗ੍ਰਿਫ਼ਤਾਰ

ਲੰਡਨ (ਏਜੰਸੀ)- ਇਜ਼ਰਾਈਲ ਦੇ ਇੱਕ ਆਲੋਚਕ, ਬ੍ਰਿਟਿਸ਼ ਪੱਤਰਕਾਰ ਸੈਮੀ ਹਮਦੀ ਨੂੰ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਨੇ ਗ੍ਰਿਫ਼ਤਾਰ ਕਰ ਲਿਆ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀਐਚਐਸ) ਦੀ ਮਹਿਲਾ ਬੁਲਾਰਾ ਟ੍ਰਿਸੀਆ ਮੈਕਲਾਫਲਿਨ ਨੇ ਐਤਵਾਰ ਨੂੰ ਐਕਸ 'ਤੇ ਇਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰੀਕਾ ਵਿੱਚ ਇਕ ਭਾਸ਼ਣ ਦੌਰੇ 'ਤੇ ਆਏ ਹਮਦੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਟ੍ਰਿਸੀਆ ਨੇ ਅੱਗੇ ਕਿਹਾ ਕਿ ਹਮਦੀ ਉਦੋਂ ਤੱਕ ਆਈਸੀਈ ਹਿਰਾਸਤ ਵਿੱਚ ਰਹਿਣਗੇ ਜਦੋਂ ਤੱਕ ਉਨ੍ਹਾਂ ਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਂਦਾ।

ਵਿਦੇਸ਼ ਵਿਭਾਗ ਅਤੇ ਡੀਐੱਚਐੱਸ ਦਾ ਦੋਸ਼ ਹੈ ਕਿ ਹਮਦੀ ਅੱਤਵਾਦ ਦਾ ਸਮਰਥਨ ਕਰਦੇ ਹਨ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ, ਜਦੋਂ ਕਿ ਇੱਕ ਮੁਸਲਿਮ ਵਕਾਲਤ ਸਮੂਹ ਦੀ ਦਲੀਲ ਹੈ ਕਿ ਹਮਦੀ ਨੂੰ ਰਾਜਨੀਤਿਕ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ। ਵਿਦੇਸ਼ ਵਿਭਾਗ ਨੇ ਐਕਸ 'ਤੇ ਇੱਕ ਪੋਸਟ ਵਿੱਚ ਪੱਤਰਕਾਰ ਦੀ ਹਿਰਾਸਤ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਅਸੀਂ ਇਹ ਪਹਿਲਾਂ ਵੀ ਕਿਹਾ ਹੈ, ਅਤੇ ਅਸੀਂ ਇਸਨੂੰ ਦੁਬਾਰਾ ਕਹਾਂਗੇ: ਅਮਰੀਕਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਉਨ੍ਹਾਂ ਵਿਦੇਸ਼ੀਆਂ ਨੂੰ ਪਨਾਹ ਦੇਵੇ ਜੋ ਅੱਤਵਾਦ ਦਾ ਸਮਰਥਨ ਕਰਦੇ ਹਨ ਅਤੇ ਅਮਰੀਕੀਆਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ।"


author

cherry

Content Editor

Related News