ਅਮਰੀਕਾ ਦੇ ਉੱਤਰੀ ਕੈਰੋਲੀਨਾ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

Monday, Aug 10, 2020 - 09:05 AM (IST)

ਅਮਰੀਕਾ ਦੇ ਉੱਤਰੀ ਕੈਰੋਲੀਨਾ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਸਪਾਰਟਾ- ਉੱਤਰੀ ਕੈਰੋਲੀਨਾ ਵਿਚ ਐਤਵਾਰ ਸਵੇਰੇ 8 ਵਜੇ ਭੂਚਾਲ ਦੇ ਤੇਜ਼ ਝਟਕੇ ਲੱਗੇ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। 100 ਸਾਲ ਤੋਂ ਵੀ ਵੱਧ ਸਮੇਂ ਵਿਚ ਪਹਿਲੀ ਵਾਰ ਹੈ ਜਦ ਭੂਚਾਲ ਦਾ ਇੰਨਾ ਤੇਜ਼ ਝਟਕਾ ਆਇਆ ਹੈ। ਗ੍ਰੀਨਵਿਲੇ ਵਿਚ ਰਾਸ਼ਟਰੀ ਮੌਸਮ ਸਰਵਿਸ ਨੇ ਦੱਸਿਆ ਕਿ ਇਸ ਝਟਕੇ ਦੇ ਕੁੱਝ ਘੰਟਿਆਂ ਪਹਿਲਾਂ ਇਕ ਛੋਟਾ ਝਟਕਾ ਆਇਆ ਸੀ। ਇਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਹਾਲਾਂਕਿ ਸਪਾਰਟਾ ਵਿਚ ਕੁੱਝ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ, ਸੜਕਾਂ ਵਿਚ ਦਰਾਰਾਂ ਦੇਖੀਆਂ ਗਈਆਂ। ਸੋਸ਼ਲ ਮੀਡੀਆ 'ਤੇ ਆਈਆਂ ਤਸਵੀਰਾਂ ਵਿਚ ਦੁਕਾਨਾਂ ਦਾ ਸਾਮਾਨ ਹੇਠਾਂ ਡਿੱਗਿਆ ਨਜ਼ਰ ਆਇਆ।
 
ਮਾਈਕਲ ਹਲ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਘਰ ਦੇ ਕੋਲ ਹੀ ਖੜ੍ਹੇ ਸਨ ਜਦ ਉਨ੍ਹਾਂ ਨੇ ਹਿਰਨਾਂ ਦੇ ਝੁੰਡ ਨੂੰ ਭੱਜਦੇ ਦੇਖਿਆ। ਉਨ੍ਹਾਂ ਨੇ ਦੱਸਿਆ ਕਿ ਇਕ ਮਿੰਟ ਵੀ ਨਹੀਂ ਬੀਤਿਆ ਹੋਵੇਗਾ ਕਿ ਧਰਤੀ ਹਿੱਲਣ ਲੱਗ ਗਈ। ਕੇਰਲ ਬੇਕਰ ਨੇ ਕਿਹਾ ਕਿ ਹੁਣ 2020 ਵਿਚ ਮੈਨੂੰ ਕੁਝ ਵੀ ਹੈਰਾਨ ਕਰਨ ਵਾਲਾ ਨਹੀਂ ਲੱਗਦਾ। ਹਾਲਾਂਕਿ ਇਕ ਹਫਤੇ ਵਿਚ ਤੂਫਾਨ ਅਤੇ ਫਿਰ ਭੂਚਾਲ, ਇਹ ਕੁਝ ਜ਼ਿਆਦਾ ਹੀ ਹੈ। ਹਾਲ ਵਿਚ ਆਇਆ ਭੂਚਾਲ ਵਰਜੀਨੀਆ, ਦੱਖਣੀ ਕੈਰੋਲੀਨਾ ਅਤੇ ਟੇਨੇਸੀ ਵਿਚ ਵੀ ਮਹਿਸੂਸ ਕੀਤਾ ਗਿਆ। ਇਸ ਤੋਂ ਪਹਿਲਾਂ ਸੂਬੇ ਵਿਚ 1916 ਵਿਚ 5.5 ਤੀਬਰਤਾ ਦਾ ਭੂਚਾਲ ਆਇਆ ਸੀ।  
 


author

Lalita Mam

Content Editor

Related News