ਇੰਡੋਨੇਸ਼ੀਆ ''ਚ 6.9 ਦੀ ਤੀਬਰਤਾ ਦੇ ਭੂਚਾਲ ਦੇ ਲੱਗੇ ਝਟਕੇ

05/29/2017 9:47:57 PM

ਜਕਾਰਤਾ— ਮੱਧ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ''ਤੇ ਅੱਜ 6.9 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਚਾਲ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਭੂਚਾਲ ਦੱਖਣੀ ਪੂਰਬੀ ਸ਼ਹਿਰ ਪਾਲੂ ਤੋਂ 80 ਕਿਲੋਮੀਟਰ ਦੂਰ ਰਾਤ 10.35 ਵਜੇ ਜ਼ਮੀਨ ਤੋਂ 9 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ। ਭੂਚਾਲ ਦੇ ਕੇਂਦਰ ਤੋਂ ਪੂਰਬ ਵੱਲ ਸਥਿਤ ਪੋਸੋ ਦੇ ਬਾਹਰੀ ਇਲਾਕੇ ''ਚ ਰਹਿਣ ਵਾਲੇ ਮੁਹੰਮਦ ਗੁੰਟੂਰ ਨੇ ਕਿਹਾ ਕਿ ਕਾਫੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਲੋਕ ਇਥੇ ਘਬਰਾਏ ਹੋਏ ਹਨ। ਅਸੀਂ ਸਭ ਹੁਣ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਹਨ। ਇਥੇ ਬਿਜਲੀ ਨਹੀਂ ਆ ਰਹੀ ਹੈ।

Related News