ਇੰਡੋਨੇਸ਼ੀਆ ਅਤੇ ਵਾਨੂਆਤੂ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

06/20/2019 8:28:52 AM

ਜਕਾਰਤਾ— ਇੰਡੋਨੇਸ਼ੀਆ ਅਤੇ ਪ੍ਰਸ਼ਾਂਤ ਮਹਾਸਾਗਰ ਨੇੜੇ ਸਥਿਤ ਵਾਨੂਆਤੂ ਦੇ ਇਕ ਟਾਪੂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੁੱਧਵਾਰ ਨੂੰ ਵਾਨੂਆਤੂ 'ਚ 5.8 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। 

ਇੰਡੋਨੇਸ਼ੀਆ ਦੇ ਪਾਪੁਆ 'ਚ ਵੀਰਵਾਰ ਨੂੰ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਸੁਨਾਮੀ ਆਉਣ ਦਾ ਅਲਰਟ ਨਹੀਂ ਕੀਤਾ ਗਿਆ। ਸਥਾਨਕ ਸਮੇਂ ਮੁਤਾਬਕ ਇੱਥੇ ਵੀਰਵਾਰ ਤੜਕੇ 12.46 ਵਜੇ ਭੂਚਾਲ ਆਇਆ। ਕੁਝ ਸਥਾਨਾਂ 'ਤੇ ਲੋਕਾਂ ਨੂੰ ਭੂਚਾਲ ਆਉਣ ਬਾਰੇ ਪਤਾ ਹੀ ਨਹੀਂ ਲੱਗਾ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇੱਥੇ 7.5 ਤੀਬਰਤਾ ਦਾ ਤੇਜ਼ ਭੂਚਾਲ ਆਇਆ ਸੀ। ਇਸ ਕਾਰਨ ਸੁਨਾਮੀ ਆਈ ਸੀ ਅਤੇ 2,200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਅਜੇ ਤਕ ਲਾਪਤਾ ਹਨ। ਇਸ ਤੋਂ ਪਹਿਲਾਂ 2004 'ਚ ਇੰਡੋਨੇਸ਼ੀਆ 'ਚ ਆਏ ਭੂਚਾਲ ਨੇ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ। ਉਸ ਸਮੇਂ ਭੂਚਾਲ ਦੀ ਤੀਬਰਤਾ 9.1 ਸੀ ਅਤੇ ਇਸ ਕਾਰਨ 1,70,000 ਲੋਕਾਂ ਦੀ ਜਾਨ ਚਲੇ ਗਈ ਸੀ।


Related News