7.5 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਫਿਲੀਪੀਨਜ਼, ਸੁਨਾਮੀ ਦੀ ਚਿਤਾਵਨੀ ਜਾਰੀ

Saturday, Dec 02, 2023 - 09:07 PM (IST)

7.5 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਫਿਲੀਪੀਨਜ਼, ਸੁਨਾਮੀ ਦੀ ਚਿਤਾਵਨੀ ਜਾਰੀ

ਇੰਟਰਨੈਸ਼ਨਲ ਡੈਸਕ : ਯੂਰਪੀਅਨ-ਮੈਡੀਟੇਰੀਅਨ ਸਿਸਮਿਕ ਸੈਂਟਰ (ਈ.ਐੱਮ.ਐੱਸ.ਸੀ.) ਨੇ ਕਿਹਾ ਕਿ ਫਿਲੀਪੀਨਜ਼ ਦੇ ਮਿੰਡਾਨਾਓ 'ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.5 ਸੀ। EMSC ਨੇ ਕਿਹਾ ਕਿ ਭੂਚਾਲ 63 ਕਿਲੋਮੀਟਰ (39 ਮੀਲ) ਦੀ ਡੂੰਘਾਈ 'ਤੇ ਸੀ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।

Earthquake of Magnitude:7.4, Occurred on 02-12-2023, 20:07:08 IST, Lat: 8.56 & Long: 126.40, Depth: 50 Km ,Location: Mindanao,Philippines for more information Download the BhooKamp App https://t.co/r2BBXhuHfU@KirenRijiju @Dr_Mishra1966 @Ravi_MoES @ndmaindia @Indiametdept pic.twitter.com/SQ0p0nXAYQ

— National Center for Seismology (@NCS_Earthquake) December 2, 2023

 

ਦੱਸ ਦੇਈਏ ਕਿ ਆਮ ਤੌਰ 'ਤੇ ਰਿਕਟਰ ਪੈਮਾਨੇ 'ਤੇ 7 ਜਾਂ ਇਸ ਤੋਂ ਵੱਧ ਦੀ ਤੀਬਰਤਾ ਨੂੰ ਆਮ ਨਾਲੋਂ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ। ਫਿਲੀਪੀਨਜ਼ ਵਿੱਚ ਇਸ ਭੂਚਾਲ ਕਾਰਨ ਹੋਏ ਨੁਕਸਾਨ ਬਾਰੇ ਅਜੇ ਕੋਈ ਅਪਡੇਟ ਆਉਣਾ ਬਾਕੀ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਰਾਤ 8:07 'ਤੇ ਤੇਜ਼ ਭੂਚਾਲ ਦੇ ਝਟਕਿਆਂ ਨਾਲ ਫਿਲੀਪੀਨਜ਼ ਹਿੱਲ ਗਿਆ। ਭੂਚਾਲ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਉਹ ਘਬਰਾ ਕੇ ਇਮਾਰਤਾਂ 'ਚੋਂ ਬਾਹਰ ਆ ਗਏ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News