ਹੁਣ ਇਸ ਦੇਸ਼ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਦਹਿਸ਼ਤ, ਇੰਨੀ ਰਹੀ ਤੀਬਰਤਾ
Sunday, May 28, 2023 - 08:29 PM (IST)
 
            
            ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ 'ਚ ਇਕ ਵਾਰ ਫਿਰ ਭੂਚਾਲ ਕਾਰਨ ਧਰਤੀ ਕੰਬ ਉੱਠੀ। ਐਤਵਾਰ ਸ਼ਾਮ 6.26 ਵਜੇ ਭੂਚਾਲ ਆਉਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਫੈਲ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8 ਮਾਪੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਵੀ ਭੂਚਾਲ ਆਇਆ ਸੀ। ਇਹ ਭੂਚਾਲ ਅਫਗਾਨਿਸਤਾਨ ਦੇ ਬਦਖਸ਼ਾਨ 'ਚ ਆਇਆ ਸੀ। ਸਵੇਰੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.9 ਸੀ। ਅਫਗਾਨਿਸਤਾਨ 'ਚ ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਗੁਲਮਰਗ ਤੱਕ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਝੜਪ; ਹੁਣ ਤੱਕ ਮਾਰੇ ਗਏ 40 ਅੱਤਵਾਦੀ, CM ਬੀਰੇਨ ਸਿੰਘ ਦਾ ਦਾਅਵਾ

ਕਸ਼ਮੀਰ ਦੇ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਫਗਾਨਿਸਤਾਨ ਦੇ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 220 ਕਿਲੋਮੀਟਰ ਹੇਠਾਂ ਸੀ। ਅਫਗਾਨਿਸਤਾਨ 'ਚ ਇਸ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ ਦੇ ਗੁਲਮਰਗ ਅਤੇ ਸ਼੍ਰੀਨਗਰ ਤੱਕ ਮਹਿਸੂਸ ਕੀਤੇ ਗਏ। ਅਫਗਾਨਿਸਤਾਨ 'ਚ ਭੂਚਾਲ ਦੇ ਕੇਂਦਰ ਤੋਂ ਗੁਲਮਰਗ 406 ਕਿਲੋਮੀਟਰ ਅਤੇ ਸ਼੍ਰੀਨਗਰ 431 ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ ਇਸ ਭੂਚਾਲ ਤੋਂ ਨਿਕਲਣ ਵਾਲੀ ਊਰਜਾ 392 ਮੈਗਾਵਾਟ ਹੈ, ਜੋ ਕਿ 338 ਟਨ ਟੀਐੱਨਟੀ ਦੇ ਬਰਾਬਰ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            