ਚਿਲੀ ''ਚ ਲੱਗੇ ਭੂਚਾਲ ਦੇ ਝਟਕੇ, 6.1 ਮਾਪੀ ਗਈ ਤੀਬਰਤਾ
Friday, Jan 03, 2025 - 11:20 AM (IST)
ਨਿਊਯਾਰਕ (ਏਜੰਸੀ)- ਚਿਲੀ ਦੇ ਕੈਲਾਮਾ ਤੋਂ 83 ਕਿਲੋਮੀਟਰ ਉੱਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਵੀਰਵਾਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 20:43:35 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ। ਭੂਚਾਲ ਦਾ ਕੇਂਦਰ 21.72 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 69.08 ਡਿਗਰੀ ਪੱਛਮੀ ਦੇਸ਼ਾਂਤਰ 'ਤੇ 104.6 ਕਿਲੋਮੀਟਰ ਦੀ ਡੂੰਘਾਈ 'ਤੇ ਨਿਰਧਾਰਤ ਸੀ।