ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਅਫਗਾਨਿਸਤਾਨ, ਹਫਤੇ 'ਚ ਤੀਜੀ ਵਾਰ ਕੰਬੀ ਧਰਤੀ
Saturday, Nov 08, 2025 - 07:56 PM (IST)
ਇੰਟਰਨੈਸ਼ਨਲ ਡੈਸਕ- ਸ਼ਨੀਵਾਰ ਸਵੇਰੇ ਅਫਗਾਨਿਸਤਾਨ 'ਚ 4.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਇਹ ਭੂਜਾਲ 180 ਕਿਲੋਮੀਟਰ ਦੀ ਡੁੰਘਾਈ 'ਤੇ ਆਇਆ। ਐੱਨ.ਸੀ.ਐੱਸ. ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰ ਦਿੱਸਿਆ ਕਿ “EQ of M: 4.4, On: 08/11/2025, Depth: 180 km, Location: Afghanistan.”
ਇਸਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਅਫਗਾਨਿਸਤਾਨ 'ਚ 4.4 ਤੀਬਰਤਾ ਦਾ ਇਕ ਹੋਰ ਭੂਚਾਲ ਦਰਜ ਕੀਤਾ ਗਿਆ ਸੀ, ਜੋ ਸਿਰਫ 10 ਕਿਲੋਮੀਟਰ ਦੀ ਡੁੰਘਾਈ 'ਤੇ ਸੀ। ਇੰਨੀ ਘੱਟ ਡੁੰਘਾਈ ਵਾਲੇ ਭੂਚਾਲ ਆਮਤੌਰ 'ਤੇ ਜ਼ਿਆਦਾ ਖਤਰਨਾਕ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਝਟਕੇ ਸਤ੍ਹਾ ਤਕ ਜ਼ਿਆਦਾ ਤਾਕਤ ਨਾਲ ਪਹੁੰਚਦੇ ਹਨ।
ਇਹ ਵੀ ਪੜ੍ਹੋ- 2.5 ਕਰੋੜ ਕੈਸ਼ ਤੇ ਸਰਕਾਰੀ ਨੌਕਰੀ, ਵਿਸ਼ਵ ਕੱਪ ਜਿਤਾਉਣ ਵਾਲੀ ਇਸ ਖਿਡਾਰਣ ਦੀ ਚਮਕੀ ਕਿਸਮਤ
4 ਨਵੰਬਰ ਨੂੰ ਉੱਤਰੀ ਅਫਗਾਨਿਸਤਾਨ ਵਿੱਚ 6.3 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 27 ਲੋਕ ਮਾਰੇ ਗਏ ਅਤੇ 950 ਤੋਂ ਵੱਧ ਜ਼ਖਮੀ ਹੋ ਗਏ। ਭੂਚਾਲ ਮਜ਼ਾਰ-ਏ-ਸ਼ਰੀਫ ਸ਼ਹਿਰ ਦੇ ਨੇੜੇ ਬਹੁਤ ਘੱਟ ਡੂੰਘਾਈ 'ਤੇ ਆਇਆ ਅਤੇ ਸ਼ਹਿਰ ਦੀ ਮਸ਼ਹੂਰ ਇਤਿਹਾਸਕ ਮਸਜਿਦ ਨੂੰ ਨੁਕਸਾਨ ਪਹੁੰਚਿਆ। ਰੈੱਡ ਕਰਾਸ ਦੇ ਅਨੁਸਾਰ, ਅਫਗਾਨਿਸਤਾਨ ਦਾ ਹਿੰਦੂ ਕੁਸ਼ ਪਹਾੜੀ ਖੇਤਰ ਭੂ-ਵਿਗਿਆਨਕ ਤੌਰ 'ਤੇ ਬਹੁਤ ਜ਼ਿਆਦਾ ਸਰਗਰਮ ਹੈ, ਜਿੱਥੇ ਹਰ ਸਾਲ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਦੇ ਟਕਰਾਅ ਕਾਰਨ ਭੂਚਾਲ ਆਉਂਦੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (UNOCHA) ਨੇ ਕਿਹਾ ਹੈ ਕਿ ਦੇਸ਼ ਪਹਿਲਾਂ ਹੀ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਅਤੇ ਵਿਕਾਸ ਦੇ ਘਾਟੇ ਨਾਲ ਜੂਝ ਰਿਹਾ ਹੈ, ਜੋ ਕੁਦਰਤੀ ਆਫ਼ਤਾਂ ਦੇ ਪ੍ਰਭਾਵ ਨੂੰ ਵਧਾਉਂਦਾ ਹੈ।
ਇਹ ਵੀ ਪੜ੍ਹੋ- ਅਨੋਖਾ ਤੋਹਫਾ! ਕੰਪਨੀ ਨੇ ਬੋਨਸ 'ਚ ਕਰਮਚਾਰੀਆਂ ਨੂੰ ਦਿੱਤੇ ਸੋਨੇ ਦੇ ਕੀਬੋਰਡ ਕੈਪ, ਕੀਮਤ ਉਡਾ ਦੇਵੇਗੀ ਹੋਸ਼
