ਦਰੱਖਤ ਹਰੇਕ ਮੈਗਾਸਿਟੀ ''ਤੇ ਖਰਚ ਹੋਣ ਵਾਲੀ 50 ਕਰੋੜ ਡਾਲਰ ਦੀ ਰਕਮ ਬਰਾਬਰ ਫਾਇਦੇਮੰਦ

08/23/2017 3:07:19 PM

ਲਾਸ ਏਂਜਲਸ— ਸ਼ਹਿਰਾਂ ਨੂੰ ਰਹਿਣ ਯੋਗ ਬਣਾਉਣ ਲਈ ਵਾਤਾਵਰਣ ਨੂੰ ਸਾਫ-ਸੁੱਥਰਾ, ਜ਼ਿਆਦਾ ਕਿਫਾਇਤੀ ਅਤੇ ਸੁੱਖ ਲਾਇਕ ਬਣਾਉਣ 'ਚ ਹਰ ਸਾਲ ਹਰੇਕ ਮੈਗਾ ਸਿਟੀ 'ਤੇ 50 ਕਰੋੜ ਡਾਲਰ ਤੋਂ ਜ਼ਿਆਦਾ ਰਕਮ ਖਰਚ ਕਰਨੀ ਪੈਂਦੀ ਹੈ, ਜਦੋਂ ਕਿ ਮੁਫਤ 'ਚ ਇਹੀ ਕੰਮ ਦਰੱਖਤ ਵੀ ਕਰ ਸਕਦੇ ਹਨ। ਮੁੰਬਈ ਸਣੇ 10 ਮੈਗਾਸਿਟੀ 'ਤੇ ਕੀਤੇ ਗਏ ਅਧਿਐਨ 'ਚ ਇਹ ਪਤਾ ਲੱਗਾ ਹੈ। ਮੈਗਾ ਸਿਟੀਜ਼ ਦੁਨੀਆ ਦੀ 7.5 ਅਰਬ ਲੋਕਾਂ 'ਚੋਂ 10 ਫੀਸਦੀ ਆਬਾਦੀ ਦਾ ਘਰ ਹੁੰਦੇ ਹਨ। ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਰੁੱਖ ਅਧਾਰਿਤ ਹਾਲਾਤ ਤੰਤਰ ਨਾਲ ਹੋਣ ਵਾਲੇ ਲਾਭ ਦਾ ਔਸਤ ਸਾਲਾਨਾ ਮੁੱਲ 50 ਕਰੋੜ 50 ਲੱਖ ਡਾਲਰ ਸੀ, ਜੋ 12 ਲੱਖ ਡਾਲਰ ਪ੍ਰਤੀ ਵਰਗ ਕਿਲੋਮੀਟਰ 'ਚ ਫੈਲੇ ਦਰੱਖਤਾਂ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮੈਗਾ ਸਿਟੀ ਦੇ ਹਰੇਕ ਔਸਤ ਵਾਸੀ ਲਈ ਦਰੱਖਤਾਂ ਨਾਲ ਹੋਣ ਵਾਲੇ ਲਾਭ ਦਾ ਮੁੱਲ 35 ਡਾਲਰ ਪ੍ਰਤੀ ਵਿਅਕਤੀ ਬੈਠਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਜ਼ਿਆਦਾ ਦਰੱਖਤ ਲਗਾ ਕੇ ਇਸ ਲਾਭ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਅਮਰੀਕਾ 'ਚ ਦਿ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਕਾਲਜ ਆਫ ਐਨਵਾਇਰਮੈਂਟਲ ਸਾਈਂਸ ਐਂਡ ਫੋਰੈਸਟ੍ਰੀ ਦੇ ਥਿਓਡੋਰ ਐਡ੍ਰੋਨੀ ਨੇ ਕਿਹਾ ਕਿ ਮੈਗਾ ਸਿਟੀਜ਼ 85 ਫੀਸਦੀ ਤੱਕ ਦੇ ਔਸਤ ਨਾਲ ਇਨ੍ਹਾਂ ਲਾਭਾਂ ਨੂੰ ਵਧਾ ਸਕਦੀ ਹੈ। ਜਨਰਲ ਇਕੋਲਾਜੀਕਲ ਮਾਡਲਿੰਗ 'ਚ ਪ੍ਰਕਾਸ਼ਿਤ ਇਸ ਅਧਿਐਨ ਦੇ ਮੁੱਖ ਲੇਖਕ ਐਂਡ੍ਰੇਨੀ ਨੇ ਕਿਹਾ ਕਿ ਜੇਕਰ ਜ਼ਿਆਦਾਤਰ ਖੇਤਰ ਤੱਕ ਰੁੱਖ ਲਗਾਏ ਜਾਣ ਤਾਂ ਉਹ ਹਵਾ ਨੂੰ ਸਾਫ ਕਰਨ ਅਤੇ ਪਾਣੀ ਨੂੰ ਸਵੱਛ ਬਣਾਉਣ ਅਤੇ ਇਮਾਰਤ ਦੀ ਊਰਜਾ ਖਪਤ ਨੂੰ ਘੱਟ ਕਰਨ 'ਚ ਮਦਦ ਕਰ ਸਕਦੇ ਹਨ ਅਤੇ ਸ਼ਹਿਰੀ ਇਲਾਕੇ 'ਚ ਹੋਰ ਪ੍ਰਜਾਤੀਆਂ ਲਈ ਕੁਦਰਤੀ ਵਾਸ ਅਤੇ ਸੰਸਾਧਨ ਮੁਹੱਈਆ ਕਰਵਾ ਕੇ ਮਨੁੱਖ ਦੇ ਜੀਵਨ ਪੱਧਰ 'ਚ ਸੁਧਾਰ ਲਿਆਇਆ ਜਾ ਸਕਦਾ ਹੈ। ਅਧਿਐਨ 'ਚ ਬੀਜਿੰਗ, ਬਿਊਨਸ ਆਇਰਸ, ਕਾਹਿਰਾ, ਇਸਤਾਨਬੁਲ, ਲੰਡਨ, ਲਾਸ ਏਂਜਲਸ, ਮੈਕਸੀਕੋ ਸਿਟੀ, ਮਾਸਕੋ, ਮੁੰਬਈ ਅਤੇ ਟੋਕੀਓ ਮੈਗਾ ਸਿਟੀਜ਼ ਸ਼ਾਮਲ ਹਨ।


Related News