ਅਮਰੀਕਾ ''ਚ ਈ-ਸਿਗਰੇਟ ਪੀਣ ਨਾਲ ਘੱਟੋ-ਘੱਟ 5 ਲੋਕਾਂ ਦੀ ਮੌਤ

09/07/2019 3:03:04 PM

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕਾ ਵਿਚ ਈ-ਸਿਗਰੇਟ ਪੀਣ ਨਾਲ ਹੋਣ ਵਾਲੀਆਂ ਫੇਫੜੇ ਦੀਆਂ ਬੀਮਾਰੀਆਂ ਨਾਲ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੈਂਕੜੇ ਪ੍ਰਸ਼ਾਸਨ ਹੋਰ ਫੇਫੜਿਆਂ ਦੀਆਂ ਬੀਮਾਰੀਆਂ ਨਾਲ ਜੂਝ ਰਹੇ ਹਨ ਅਤੇ ਕਈ ਅਲ੍ਹੜ ਕੋਮਾ ਵਰਗੀ ਹਾਲਤ ਵਿਚ ਹਨ। ਫੂਡ ਐਂਡ  ਡਰੱਗ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਰਾਸ਼ਟਰੀ ਪੱਧਰ 'ਤੇ ਪ੍ਰਯੋਗਸ਼ਾਲਾਵਾਂ ਵਿਚ ਪ੍ਰੀਖਣ ਲਈ ਆਏ ਨਮੂਨਿਆਂ ਵਿਚ ਅਜਿਹਾ ਕੁਝ ਨਹੀਂ ਮਿਲਿਆ ਜੋ ਪਾਬੰਦੀਸ਼ੁਦਾ ਹੋਵੇ, ਪਰ ਨਿਊਯਾਰਕ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਉਹ ਕਾਲਾ ਬਾਜ਼ਾਰ ਵਿਚ ਗਾਂਜਾ ਅਧਾਰਿਤ ਈ-ਸਿਗਰੇਟ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਜਿਸ ਵਿਚ ਵਿਟਾਮਿਨ ਈ-ਆਇਲ ਹੁੰਦਾ ਹੈ। ਕੈਲੀਫੋਰਨੀਆ ਅਤੇ ਮਿਨਿਸੋਟਾ ਦੇ ਸਥਾਨਕ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਈ-ਸਿਗਰੇਟ ਪੀਣ ਨਾਲ ਦੋ ਬਜ਼ੁਰਗ ਲੋਕਾਂ ਦੀ ਮੌਤ ਹੋ ਗਈ ਹੈ।

ਉਨ੍ਹਾਂ ਦੀ ਸਿਹਤ ਉਮੀਦ ਤੋਂ ਜ਼ਿਆਦਾ ਖਰਾਬ ਸੀ ਅਤੇ ਇਸ ਵਿਚ ਇਕ ਨੇ ਟੇਟ੍ਰਾਹਾਈਡ੍ਰੋਕੈਨਾਬਿਨਾਲ (ਟੀ.ਐਚ.ਸੀ.) ਦੀ ਵਰਤੋਂ ਕੀਤੀ ਸੀ ਜੋ ਗਾਂਜਾ ਵਿਚ ਪਾਇਆ ਜਾਣ ਵਾਲਾ ਯੌਗਿਤ ਹੈ ਜਿਸ ਨਾਲ ਉਤੇਜਨਾ ਪੈਦਾ ਹੁੰਦਾ ਹੈ। ਰੋਗ ਰੋਕਥਾਮ ਅਤੇ ਨਿਵਾਰਣ ਕੇਂਦਰ (ਸੀ.ਡੀ.ਸੀ.) ਵਿਚ ਗੈਰ ਇਨਫੈਕਟਿਡ ਬੀਮਾਰੀਆਂ ਦੀ ਕਾਰਜਕਾਰੀ ਡਿਪਟੀ ਡਾਇਰੈਕਟਰ ਇਲਿਆਨਾ ਏਰੀਆਸ ਨੇ ਦੱਸਿਆ ਕਿ ਈ-ਸਿਗਰੇਟ ਨਾਲ ਧੂੰਆਂ ਬਾਹਰ ਕੱਢਣ ਨਾਲ 450 ਤੋਂ ਜ਼ਿਆਦਾ ਲੋਕਾਂ ਵਿਚ ਫੇਫੜੇ ਦੀ ਬੀਮਾਰੀ ਦਾ ਪਤਾ ਲੱਗਾ ਹੈ ਜੋ ਪਿਛਲੇ ਹਫਤੇ ਦੇ ਮੁਕਾਬਲੇ ਦੁੱਗਣੀ ਹੈ। ਉੱਤਰੀ ਕੈਰੋਲੀਨਾ ਦੇ ਸ਼ਵਸਨ ਰੋਗ ਮਾਹਰ ਡੇਨੀਅਲ ਫਾਕਸ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਉਨ੍ਹਾਂ ਨੇ ਜਾਂਚ ਕੀਤੀ ਹੈ ਉਹ ਗੈਰ ਇਨਫੈਕਟਿਡ ਨਿਮੋਨੀਆ ਦੇ ਸ਼ਿਕਾਰ ਹਨ ਜਿਸ ਨੂੰ ਲਿਪਾਡ ਨਿਮੋਨੀਆ ਕਹਿੰਦੇ ਹਨ। ਇਹ ਤੇਲ ਜਾਂ ਤੇਲ ਵਰਗਾ ਪਦਾਰਥ ਫੇਫੜੇ ਵਿਚ ਜਾਣ ਨਾਲ ਹੁੰਦਾ ਹੈ। ਨਿਊਯਾਰਕ ਦੇ ਸਿਹਤ ਵਿਭਾਗ ਨੇ ਕਿਹਾ ਕਿ ਪ੍ਰਯੋਗਸ਼ਾਲਾ ਵਿਚ ਪ੍ਰੀਖਣ ਦੌਰਾਨ 34 ਲੋਕਾਂ ਵਲੋਂ ਇਸਤੇਮਾਲ ਕੀਤੀ ਗਈ ਈ-ਸਿਗਰੇਟ ਵਿਚ ਵਿਟਾਮਿਨ ਈ-ਆਇਲ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਗਈ, ਜਿਸ ਨਾਲ ਉਹ ਬੀਮਾਰ ਹੋ ਗਏ। ਇਸ ਤੱਥ ਨੂੰ ਕੇਂਦਰ ਵਿਚ ਰੱਖ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਟਾਮਿਨ  ਈ ਅਸਿਟੇਟ ਦੀ ਵਰਤੋਂ ਆਮ ਤੌਰ 'ਤੇ ਪੂਰਕ ਪੋਸ਼ਕ ਆਹਾਰ ਦੇ ਰੂਪ ਵਿਚ ਕੀਤਾ ਜਾਂਦਾ ਜਾਂ ਚਮੜੀ 'ਤੇ ਲਗਾਇਆ ਜਾਂਦਾ ਹੈ, ਪਰ ਸਾਹ ਦੇ ਰਸਤੇ ਫੇਫੜੇ ਵਿਚ ਜਾਣ 'ਤੇ ਇਹ ਖਤਰਨਾਕ ਹੋ ਜਾਂਦਾ ਹੈ।

ਕਈ ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੇ ਗਾਂਜਾ ਪੀਤਾ, ਪਰ ਕੁਝ ਨੇ ਕਿਹਾ ਕਿ ਉਨ੍ਹਾਂ ਨੇ ਸਾਹ ਰਾਹੀਂ ਨਿਕੋਟਿਨ ਉਤਪਾਦਾਂ ਨਾਲ ਨਸ਼ਾ ਕੀਤਾ। ਅਮਰੀਕਾ ਵਿਚ ਈ-ਸਿਗਰੇਟ ਦੀ ਵਜ੍ਹਾ ਨਾਲ ਪਹਿਲੀ ਮੌਤ ਦੀ ਖਬਰ ਇਲਿਨਾਏਸ ਵਿਚ ਅਗਸਤ ਦੇ ਆਖਿਰ ਵਿਚ ਆਈ ਸੀ। ਆਰੇਗਨ ਸੂਬੇ ਨੇ ਇਸ ਹਫਤੇ ਕਿਹਾ ਕਿ ਜੁਲਾਈ ਵਿਚ ਹੋਈ ਇਕ ਮਰੀਜ਼ ਦੀ ਮੌਤ ਵੀ ਈ-ਸਿਗਰੇਟ ਦੀ ਵਜ੍ਹਾ ਨਾਲ ਹੋਈ। ਇੰਡੀਆਨਾ ਪ੍ਰਸ਼ਾਸਨ ਨੇ ਈ-ਸਿਗਰੇਟ ਨਾਲ ਇਕ ਮੌਤ ਦੀ ਜਾਣਕਾਰੀ ਦਿੱਤੀ ਪਰ ਸਮਾਂ ਨਹੀਂ ਦੱਸਿਆ। ਰਿਪੋਰਟ ਮੁਤਾਬਕ ਮਰੀਜ਼ਾਂ ਨੇ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਸਾਹ ਲੈਣ ਵਿਚ ਪ੍ਰੇਸ਼ਾਨੀ ਅਤੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਜੀਵਨਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕਈ ਮਰੀਜ਼ਾਂ ਦਾ ਸ਼ੁਰੂਆਤ ਵਿਚ ਬ੍ਰੋਂਕਾਈਟਿਸ (ਸਾਹ ਨਲੀ ਵਿਚ ਸੋਜ ਜਾਂ ਸੁੰਗੜਣ) ਜਾਂ ਵਾਇਰਲ ਨਾਲ ਹੋਣ ਵਾਲੀ ਕਮਜ਼ੋਰੀ ਦਾ ਇਲਾਜ ਕੀਤਾ ਗਿਆ ਅਤੇ ਆਖਰੀ ਪੜਾਅ ਵਿਚ ਬੀਮਾਰੀ ਦੇ ਅਸਲ ਕਾਰਨਾਂ ਦਾ ਪਤਾ ਲੱਗਾ। ਜਾਂਚਕਰਤਾ ਅਜੇ ਸਪੱਸ਼ਟ ਨਹੀਂ ਹਨ ਕਿ ਈ-ਸਿਗਰੇਟ ਨਾਲ ਮੌਤਾਂ ਦੇ ਮਾਮਲੇ ਹਾਲ ਵਿਚ ਆਏਹਨ ਜਾਂ ਪਹਿਲਾਂ ਵੀ ਅਜਿਹੀਆਂ ਮੌਤਾਂ ਹੁੰਦੀਆਂ ਸਨ ਜੋ ਜਾਗਰੂਕਤਾ ਦੀ ਕਮੀ ਦੀ ਵਜ੍ਹਾ ਨਾਲ ਦਰਜ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ2006 ਤੋਂ ਈ-ਸਿਗਰੇਟ ਮੁਹੱਈਆ ਹੈ ਅਤੇ ਕਈ ਵਾਰ ਰਸਮੀ ਸਿਗਰੇਟਨੋਸ਼ੀ ਛੱਡਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕਾ ਵਿਚ 2018 ਵਿਚ 36 ਲੱਖ ਮੱਧਮ ਅਤੇ ਹਾਈ ਲੈਵਲ ਦੇ ਵਿਦਿਆਰਥੀ ਈ-ਸਿਗਰੇਟ ਦੀ ਵਰਤੋਂ ਕਰਦੇ ਹਨ।


Sunny Mehra

Content Editor

Related News