ਬ੍ਰਿਟੇਨ 'ਚ ਕੇਅਰਟੇਕਰ ਭਾਰਤੀ ਬੀਬੀਆਂ ਦਾ 'ਘਰ' ਕੀਤਾ ਜਾਵੇਗਾ ਸਨਮਾਨਿਤ
Monday, Feb 21, 2022 - 12:36 PM (IST)
ਲੰਡਨ (ਭਾਸ਼ਾ)- ਅੰਗਰੇਜ਼ਾਂ ਦੇ ਰਾਜ ਦੌਰਾਨ ਬ੍ਰਿਟਿਸ਼ ਪਰਿਵਾਰਾਂ ਵੱਲੋਂ ਭਾਰਤ ਤੋਂ ਲਿਆਂਦੀਆਂ ਕੇਅਰਟੇਕਰ ਬੀਬੀਆਂ ਜਾਂ ਨਰਸਾਂ ਲਈ ਲੰਡਨ ਵਿਚ ਬਣੇ ਇੱਕ ਘਰ ਨੂੰ ‘ਬਲੂ ਪਲੇਕ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਕੋਸ਼ਿਸ਼ ਯੂਕੇ ਦੀ ਰਾਜਧਾਨੀ ਵਿੱਚ ਮਜ਼ਦੂਰ ਵਰਗ ਦੇ ਤਜ਼ਰਬਿਆਂ ਨੂੰ ਉਜਾਗਰ ਕਰਨ ਵਾਲੀ ਇੱਕ ਲੜੀ ਦਾ ਹਿੱਸਾ ਹੈ। ਇੰਗਲਿਸ਼ ਹੈਰੀਟੇਜ ਚੈਰਿਟੀ ਵੱਲੋਂ ਚਲਾਈ ਗਈ ‘ਬਲੂ ਪਲੇਕ’ ਸਕੀਮ ਤਹਿਤ ਲੰਡਨ ਦੀਆਂ ਇਤਿਹਾਸਕ ਮਹੱਤਤਾ ਵਾਲੀਆਂ ਇਮਾਰਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਪੂਰਬੀ ਲੰਡਨ ਦੇ ਹੈਕਨੇ ਖੇਤਰ ਵਿੱਚ ਕੇਅਰਟੇਕਰ ਹੋਮ ਵਿੱਚ ਭਾਰਤ ਅਤੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੀਆਂ ਹੋਰ ਕਲੋਨੀਆਂ ਤੋਂ ਲਿਆਂਦੀਆਂ ਗਈਆਂ ਕੇਅਰਟੇਕਰ ਰਹਿੰਦੀਆਂ ਸਨ। ਇਹ ਘਰ 1900-1921 ਵਿੱਚ ਬਣਿਆ ਸੀ। ਇੰਗਲਿਸ਼ ਹੈਰੀਟੇਜ ਨੇ ਦੱਸਿਆ ਕਿ ਬ੍ਰਿਟਿਸ਼ ਪਰਿਵਾਰਾਂ ਵੱਲੋਂ ਲੰਡਨ ਲਿਆਂਦੀਆਂ ਗਈਆਂ ਕਈ ਔਰਤਾਂ ਨੂੰ ‘ਦ ਅਯਾਜ਼’ ਘਰ ਵਿੱਚ ਪਨਾਹ ਅਤੇ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਇਨ੍ਹਾਂ ਦੇ ਮਾਲਕਾਂ ਨੇ ਇਨ੍ਹਾਂ ਕੇਅਰਟੇਕਰਾਂ ਨੂੰ ਵਾਪਸ ਭੇਜਣ ਦਾ ਵਾਅਦਾ ਨਹੀਂ ਨਿਭਾਇਆ। ਉਹਨਾਂ ਨੇ ਕਿਹਾ ਕਿ ਛੱਡ ਦਿੱਤੀਆਂ ਗਈਆਂ ਇਹ ਕੇਅਰਟੇਕਰਾਂ ਸਾਂਝੇ ਆਸਰਾ ਸਥਲਾਂ ਜਾਂ ਕੰਮ ਵਾਲੀਆਂ ਥਾਵਾਂ 'ਤੇ ਰਹਿਣ ਲਈ ਮਜ਼ਬੂਰ ਸਨ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਪਹੁੰਚੇ ਵਿਦੇਸ਼ੀ ਸੈਲਾਨੀਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ
'ਬਲੂ ਪਲੇਕ' ਇੰਗਲਿਸ਼ ਹੇਰੀਟੇਜ਼ ਦੁਆਰਾ ਲੰਡਨ ਵਿੱਚ ਔਰਤਾਂ ਦੇ ਤਜ਼ਰਬਿਆਂ ਦਾ ਜਸ਼ਨ ਦੀ ਕੋਸ਼ਿਸ਼ ਦਾ ਇਕ ਹਿੱਸਾ ਹੈ। ਬ੍ਰਿਟਿਸ਼ ਭਾਰਤੀ ਜਾਸੂਸ ਨੂਰ ਇਨਾਇਤ ਖਾਨ ਦੇ ਲੰਡਨ ਸਥਿਤ ਘਰ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ। ਇੰਗਲਿਸ਼ ਹੈਰੀਟੇਜ ਦੀ ਬਲੂ ਪਲੇਕ ਕਮੇਟੀ ਦੀ ਸਕੱਤਰ ਅੰਨਾ ਅਵਿਸ ਨੇ ਕਿਹਾ ਕਿ ਇਸ ਸਾਲ ਅਸੀਂ ਜੋ ਕਹਾਣੀਆਂ ਸੁਣਾ ਰਹੇ ਹਾਂ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਲੰਡਨ ਦੇ ਮਜ਼ਦੂਰ ਵਰਗ ਦੀਆਂ ਹਨ। ਮੈਂ ਖਾਸ ਤੌਰ 'ਤੇ ਮੈਚ ਗਰਲਜ਼ ਪਲੇਕ ਨੂੰ ਲੈ ਕੇ ਉਤਸ਼ਾਹਿਤ ਹਾਂ। 15 ਤੋਂ 20 ਸਾਲ ਦੀ ਉਮਰ ਦੀਆਂ ਔਰਤਾਂ ਦੇ ਇੱਕ ਸਮੂਹ ਦੁਆਰਾ ਕੀਤੀ ਗਈ ਇਸ ਹੜਤਾਲ ਦਾ ਸੰਗਠਿਤ ਮਜ਼ਦੂਰ ਅਤੇ ਔਰਤਾਂ ਦੇ ਅੰਦੋਲਨ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੇਕਰ ਰੂਸ ਯੂਕਰੇਨ 'ਤੇ ਹਮਲਾ ਨਹੀਂ ਕਰਦਾ ਤਾਂ ਪੁਤਿਨ ਨਾਲ ਬੈਠਕ ਕਰ ਸਕਦੇ ਹਨ ਬਾਈਡੇਨ
ਅਜਿਹਾ ਕਿਹਾ ਜਾਂਦਾ ਹੈ ਕਿ 1888 ਦੀ ਮਸ਼ਹੂਰ ਮੈਚ ਗਰਲਜ਼ ਹੜਤਾਲ ਨੇ ਆਧੁਨਿਕ ਬ੍ਰਿਟਿਸ਼ ਮਜ਼ਦੂਰ ਇਤਿਹਾਸ ਦਾ ਰੂਪ ਬਦਲ ਦਿੱਤਾ ਸੀ। ਇਸ ਅੰਦੋਲਨ ਦਾ ਆਯੋਜਨ ਪੂਰਬੀ ਲੰਡਨ ਵਿੱਚ ਇੱਕ ਮੈਚਮੇਕਿੰਗ ਫੈਕਟਰੀ ਵਿੱਚ ਕੰਮ ਕਰਨ ਵਾਲੀਆਂ ਲਗਭਗ 1,400 ਔਰਤਾਂ ਦੁਆਰਾ ਕੀਤਾ ਗਿਆ ਸੀ। ਤਿੰਨ ਹਫ਼ਤਿਆਂ ਦੀ ਹੜਤਾਲ ਤੋਂ ਬਾਅਦ ਉਨ੍ਹਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।