ਰੋਮ ''ਚ ਦੁਰਗਾ ਪੂਜਾ ਅਤੇ ਨਵਰਾਤਰੇ ਦੇ ਉਤਸਵ ਦਾ ਆਯੋਜਨ, 5 ਦਿਨ ਲੱਗੀਆਂ ਰੌਣਕਾਂ

Thursday, Oct 26, 2023 - 03:28 PM (IST)

ਰੋਮ ''ਚ ਦੁਰਗਾ ਪੂਜਾ ਅਤੇ ਨਵਰਾਤਰੇ ਦੇ ਉਤਸਵ ਦਾ ਆਯੋਜਨ, 5 ਦਿਨ ਲੱਗੀਆਂ ਰੌਣਕਾਂ

ਮਿਲਾਨ/ਇਟਲੀ (ਸਾਬੀ ਚੀਨੀਆ): ਇੰਡੀਅਨ ਕਲਚਰਲ ਆਰੇਗਨਾਈਜੇਸ਼ਨ ਦੁਆਰਾ ਇਟਲੀ ਦੇ ਸ਼ਹਿਰ ਰੋਮ ਵਿਖੇ ਭਾਰਤੀ ਅੰਬੈਂਸੀ ਰੋਮ ਦੇ ਸਹਿਯੋਗ ਨਾਲ ਦੁਰਗਾ ਪੂਜਾ ਅਤੇ ਨਵਰਾਤਰੇ ਉਤਸਵ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਨੇ ਹਿੱਸਾ ਲਿਆ। 20 ਅਕਤੂਬਰ ਤੋਂ 24 ਅਕਤੂਬਰ ਤੱਕ ਲਗਾਤਾਰ 5 ਦਿਨ ਸਵੇਰੇ 7 ਤੋਂ 11:30 ਵਜੇ ਤੱਕ ਪੂਜਾ ਪਾਠ ਕੀਤੀ ਗਈ ਅਤੇ ਲੰਗਰ ਚਲਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਨੇ ਬਾਈਡੇਨ ਸਰਕਾਰ ਨੂੰ ਕੀਤੀ ਖ਼ਾਸ ਮੰਗ

ਸ਼ਾਮ ਨੂੰ ਕਲਚਰਲ ਪ੍ਰੋਗਰਾਮ ਕਰਵਾਏ ਗਏ। ਇਸ ਕਲਚਰਲ ਪ੍ਰੋਗਰਾਮ ਮੌਕੇ ਇੰਡੀਅਨ ਕਲਾਸੀਕਲ ਨਾਚ, ਫੋਕ ਨਾਚ ਅਤੇ ਬਾਲੀਵੁੱਡ ਨਾਚ ਤੋਂ ਇਲਾਵਾ ਕਲਾਕਾਰਾਂ ਨੇ ਵੀ ਹਿੱਸਾ ਲਿਆ। ਦੁਰਗਾ ਪੂਜਾ ਅਤੇ ਨਵਰਾਤਰੇ ਉਤਸਵ ਲਈ ਵਿਸ਼ੇਸ਼ ਮੂਰਤੀਆਂ ਭਾਰਤ ਤੋਂ ਮੰਗਵਾਈਆਂ ਗਈਆਂ ਸਨ। ਇਸ ਕਲਚਰਲ ਪ੍ਰੋਗਰਾਮ ਵਿੱਚ ਭਾਰਤੀਆਂ ਤੋਂ ਇਲਾਵਾ ਵਿਦੇਸ਼ੀ ਲੋਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਭਾਰਤੀ ਸੱਭਿਆਚਾਰਕ ਉਤਸਵ ਦਾ ਆਨੰਦ  ਮਾਣਿਆ। ਸ਼ਹੀਦ ਭਗਤ ਸਿੰਘ ਸਭਾ ਰੋਮ ਦੁਆਰਾ ਵੀ ਇਸ ਮੌਕੇ ਫਰੂਟ ਤੇ ਲੰਗਰ ਦੀ ਸੇਵਾ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।    


author

Vandana

Content Editor

Related News