ਬੇਯਕੀਨੀ ਕਾਰਨ ਬ੍ਰਿਟੇਨ ਵਿਚ ਬ੍ਰੈਗਜ਼ਿਟ ਸਿੱਕੇ ਜਾਰੀ ਨਹੀਂ ਹੋਣਗੇ
Saturday, Oct 26, 2019 - 11:24 PM (IST)

ਲੰਡਨ (ਏਜੰਸੀ)- ਬ੍ਰਿਟੇਨ ਕਦੋਂ ਯੂਰਪੀ ਸੰਘ (ਈ.ਯੂ.) ਤੋਂ ਬਾਹਰ ਹੋਵੇਗਾ ਇਸ ਬਾਰੇ ਬੇਯਕੀਨੀ ਰਹਿਣ ਕਾਰਨ ਹਜ਼ਾਰਾਂ ਵਿਸ਼ੇਸ਼ ਯਾਦਗਾਰ ਬ੍ਰੈਗਜ਼ਿਟ ਸਿੱਕੇ ਤਿਆਰ ਕਰਨ ਦਾ ਕੰਮ ਰੋਕ ਲਿਆ ਗਿਆ। ਰਾਇਲ ਮਿੰਟ ਤੋਂ 31 ਅਕਤੂਬਰ ਦੀ ਤਰੀਕ ਦਰਸ਼ਾਉਂਦੇ ਹੋਏ ਸਿੱਕੇ ਤਿਆਰ ਕਰਨ ਨੂੰ ਕਿਹਾ ਗਿਆ ਸੀ। ਹੁਣ ਬ੍ਰਿਟੇਨ ਦੀ ਈ.ਯੂ. ਤੋਂ ਵਿਦਾ ਹੋਣ ਦੀ ਸਮਾਂ ਸੀਮਾ ਵਧਣ ਤੋਂ ਨਵੇਂ ਸਿੱਕੇ ਜਾਰੀ ਨਹੀਂ ਹੋਣਗੇ। ਪਹਿਲਾਂ ਤੋਂ ਤੈਅ ਮਿਤੀ ਮੁਤਾਬਕ 31 ਅਕਤੂਬਰ ਨੂੰ ਹੀ ਬ੍ਰਿਟੇਨ ਈ.ਯੂ. ਤੋਂ ਵਿਦਾ ਹੋਣ ਵਾਲਾ ਸੀ, ਪਰ ਹੁਣ ਉਸ ਦੀ ਸਮਾਂ ਸੀਮਾ ਵਧਾ ਦਿੱਤੀ ਗਈ। ਬ੍ਰਿਟੇਨ ਦੇ ਬਾਹਰ ਆਉਣ ਦੀ ਮਿਤੀ ਅਜੇ ਤੈਅ ਨਹੀਂ ਹੋ ਸਕੀ ਹੈ। ਇਨ੍ਹਾਂ ਸਿੱਕਿਆਂ 'ਤੇ ਸਾਰੇ ਦੇਸ਼ਾਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਮੈਤਰੀ ਦਾ ਸੰਦੇਸ਼ ਲਿਖਿਆ ਜਾਣਾ ਹੈ।
ਮਹਾਰਾਣੀ ਨੇ ਦਿੱਤੀ ਸੀ ਸਿੱਕਿਆਂ ਦੇ ਪ੍ਰਸਤਾਵ ਨੂੰ ਮਨਜ਼ੂਰੀ
ਮਹਾਰਾਣੀ ਨੇ ਸਿੱਕਿਆਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਇਕ ਪਾਸੇ ਮਹਾਰਾਣੀ ਦਾ ਚਿਹਰਾ ਅਤੇ ਦੂਜੇ ਪਾਸੇ ਸੰਦੇਸ਼ ਰੱਖਣਾ ਹੈ। 8 ਅਕਤੂਬਰ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਸੀ। ਪਰ ਟ੍ਰੇਜਰੀ ਨੇ ਕਿਹਾ ਹੈ ਕਿ ਇਸ ਪਹਿਲ 'ਤੇ ਹੁਣ ਵਿਰਾਮ ਲਗਾ ਦਿੱਤਾ ਗਿਆ ਹੈ।
ਮੰਤਰੀ ਨੇ ਕਾਮਿਆਂ ਨੂੰ ਕਮਜ਼ੋਰ ਕੀਤੇ ਜਾਣ ਦੀ ਯੋਜਨਾ ਤੋਂ ਕੀਤਾ ਇਨਕਾਰ
ਬ੍ਰਿਟਿਸ਼ ਸਰਕਾਰ ਨੇ ਬ੍ਰੈਗਜ਼ਿਟ ਤੋਂ ਬਾਅਦ ਕਾਮਿਆਂ ਦੇ ਅਧਿਕਾਰ ਨੂੰ ਕਮਜ਼ੋਰ ਕੀਤੇ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਇਕ ਮੰਤਰੀ ਨੇ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਪਾਗਲਪਨ ਕਿਹਾ ਹੈ। ਫਾਈਨਾਂਸ਼ੀਅਲ ਟਾਈਮਜ਼ ਨੇ ਲੀਕ ਹੋਏ ਦਸਤਾਵੇਜ਼ ਦੇ ਆਧਾਰ 'ਤੇ ਖਬਰ ਦਿੱਤੀ ਹੈ।
ਬ੍ਰਿਟੇਨ ਟ੍ਰੇਡ ਬੈਰੀਅਰ ਥੋਪ ਸਕਦਾ ਹੈ, ਈ.ਯੂ. ਦਾ ਦੋਸ਼
ਈ.ਯੂ. ਦੀ ਚਿੰਤਾ ਹੈ ਕਿ ਬਲਾਕ ਤੋਂ ਬਾਹਰ ਆਉਣ ਤੋਂ ਬਾਅਦ ਬ੍ਰਿਟੇਨ ਕਾਮਿਆਂ ਦੇ ਅਧਿਕਾਰ ਸਣੇ ਨਿਯਮਾਂ ਨੂੰ ਸ਼ਿਥਿਲ ਕਰੇਗਾ। ਇਹ ਵੀ ਕਿਹਾ ਹੈ ਕਿ ਨਿਯਮ ਸਮਾਨ ਰਹੇ ਨਹੀਂ ਤਾਂ ਬ੍ਰਿਟੇਨ ਟ੍ਰੇਡ ਬੈਰੀਅਰ ਥੋਪ ਸਕਦਾ ਹੈ।