ਭਾਰਤੀ ਮੁਟਿਆਰਾਂ ਲਈ ਖ਼ੁਸ਼ਖ਼ਬਰੀ, ਦੁਬਈ 'ਚ ਆਯੋਜਿਤ ਹੋ ਰਹੇ ‘ਮਿਸ ਯੂਨੀਵਰਸ UAE’ 'ਚ ਲੈ ਸਕਣਗੀਆਂ ਹਿੱਸਾ
Saturday, Oct 09, 2021 - 02:59 PM (IST)
ਦੁਬਈ : ਦੁਬਈ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਵੱਡੇ ਮੁਕਾਬਲੇ ਮਿਸ ਯੂਨੀਵਰਸ ਯੂ.ਏ.ਈ. ਕਨਟੈਸਟ ਦਾ ਆਯੋਜਨ ਕਰਨ ਜਾ ਰਿਹਾ ਹੈ। ਮਿਸ ਯੂਨੀਵਰਸ ਆਰਗੇਨਾਈਜੇਸ਼ਨ ਐਂਡ ਯੂਗੇਨ ਇਵੈਂਟ ਨੇ ਵੀਰਵਾਰ ਨੂੰ ਬੁਰਜ ਖ਼ਲੀਫਾ ਦੇ ਅਰਮਾਨੀ ਰੈਸਟੋਰੈਂਟ ਵਿਚ ਇਸ ਦਾ ਐਲਾਨ ਕੀਤਾ। ਮਿਸ ਯੂਨੀਵਰਸ ਯੂ.ਏ.ਈ. ਲਈ ਅਰਜ਼ੀ ਦੇਣ ਅਤੇ ਚੋਣ ਪ੍ਰਕਿਰਿਆ 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਸਿਰਫ਼ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਹੀ ਇਸ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਦੁਖ਼ਦਾਇਕ ਖ਼ਬਰ, 28 ਸਾਲਾ ਪੰਜਾਬੀ ਗੱਭਰੂ ਦਾ ਗੋਲ਼ੀਆਂ ਮਾਰ ਕੇ ਕਤਲ
ਕਿਸੇ ਵੀ ਨਾਗਰਿਕਤਾ ਵਾਲੇ ਯੂ.ਏ.ਈ. ਦੇ ਸਾਰੇ ਨਿਵਾਸੀ, ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਦਰਮਿਆਨ ਹੈ, ਮੁਕਾਬਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਚੁਣੇ ਉਮੀਦਵਾਰਾਂ ਨੂੰ ਵਿਅਕਤੀਗਤ ਰੂਪ ਨਾਲ ਫੋਨ ਕਰਕੇ ਕਾਸਟਿੰਗ ਲਈ 15 ਅਕਤੂਬਰ ਨੂੰ ਅਲ ਹਖਤੂਰ ਪੈਲੇਸ ਹੋਟਲ ਸੱਦਿਆ ਜਾਏਗਾ। 20 ਅਕਤੂਬਰ ਨੂੰ ਸਿਰਫ਼ 30 ਮੁਕਾਬਲੇਬਾਜ਼ਾਂ ਦਾ ਐਲਾਨ ਹੋਵੇਗਾ, ਜੋ ਮੁਕਾਬਲੇ ਦੇ ਲਾਈਵ ਸ਼ੋਅ ਵਿਚ ਹਿੱਸਾ ਲੈ ਸਕਣਗੀਆਂ।
ਇਹ ਵੀ ਪੜ੍ਹੋ : ਆਬੂ ਧਾਬੀ ਨੇ ਅਪਡੇਟ ਕੀਤੀ ‘ਗ੍ਰੀਨ ਲਿਸਟ’, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੀ ਇਕਾਂਤਵਾਸ ਤੋਂ ਰਾਹਤ
ਫਾਈਨਲ ਮੁਕਾਬਲਾ 7 ਨਵੰਬਰ 2021 ਨੂੰ ਅਲ ਹਬਤੂਰ ਸ਼ਹਿਰ ਦੇ ਲਾ ਪਰਲੇ ਵਿਚ ਆਯੋਜਿਤ ਹੋਵੇਗਾ। 3 ਘੰਟੇ ਦੇ ਇਵੈਂਟ ਵਿਚ ਕਈ ਰਾਊਂਡ ਹੋਣਗੇ। ਮਿਸ ਯੂਨੀਵਰਸ ਯੂ.ਏ.ਈ. ਦੀ ਜੇਤੂ ਅੰਤਰਰਾਸ਼ਟਰੀ ਮੰਚ ’ਤੇ ਜਾਏਗੀ ਅਤੇ ਮਿਸ ਯੂਨੀਵਰਸ ਦੇ 70ਵੇਂ ਐਡੀਸ਼ਨ ਵਿਚ ਹਿੱਸਾ ਲਵੇਗੀ, ਜਿਸ ਦਾ ਆਯੋਜਨਾ ਦਸੰਬਰ 2021 ਵਿਚ ਇਜ਼ਰਾਇਲ ਵਿਚ ਹੋਵੇਗਾ। ਮੌਜੂਦਾ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਹੈ। ਮੁਕਾਬਲੇ ਦੇ 69ਵੇਂ ਐਡੀਸ਼ਨ ਦਾ ਆਯੋਜਨ ਮਈ ਵਿਚ ਫਲੋਰਿਡਾ ਵਿਚ ਹੋਇਆ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।