ਰਮਜ਼ਾਨ ਮਹੀਨੇ ਰੋਜ਼ ਇਫਤਾਰ ਕਰਾਏਗਾ ਦੁਬਈ ਦਾ ਗੁਰਦੁਆਰਾ

Tuesday, Apr 16, 2019 - 12:09 AM (IST)

ਰਮਜ਼ਾਨ ਮਹੀਨੇ ਰੋਜ਼ ਇਫਤਾਰ ਕਰਾਏਗਾ ਦੁਬਈ ਦਾ ਗੁਰਦੁਆਰਾ

ਦੁਬਈ— ਆਉਣ ਵਾਲੇ ਰਮਜ਼ਾਨ ਦੇ ਮਹੀਨੇ 'ਚ ਇਥੋਂ ਦਾ ਇਕਲੌਤਾ ਗੁਰਦੁਆਰਾ ਇਨਸਾਨੀਅਤ ਤੇ ਭਾਈਚਾਰੇ ਦੀ ਇਕ ਨਵੀਂ ਮਿਸਾਲ ਪੇਸ਼ ਕਰੇਗਾ। ਗੁਰਦੁਆਰੇ 'ਚ 6 ਸਾਲ ਤੋਂ ਚੱਲ ਰਹੀ ਇਸ ਰਸਮ 'ਚ ਕਰਮਚਾਰੀਆਂ ਨੂੰ ਰੁਜ਼ਾਨਾ ਇਫਤਾਰ 'ਚ ਸ਼ਾਕਾਹਾਰੀ ਖਾਣਾ ਪਰੋਸਿਆ ਜਾਂਦਾ ਹੈ।

ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਦੇ ਚੇਅਰਮੈਨ ਸੁਰੇਂਦਰ ਸਿੰਘ ਕਾਂਧਾਰੀ ਨੇ ਐਤਵਾਰ ਨੂੰ ਵਿਸਾਖੀ ਦੌਰਾਨ ਕਿਹਾ ਕਿ ਜਬਲ ਅਲੀ ਸਥਿਤ ਗੁਰਦੁਆਰਾ ਪਿਛਲੇ 6 ਸਾਲ ਤੋਂ ਰਮਜ਼ਾਨ ਦੌਰਾਨ ਇਸ ਧਾਰਮਿਕ ਇਫਤਾਰ ਦਾ ਆਯੋਜਨਾ ਕਰਦਾ ਆ ਰਿਹਾ ਹੈ। ਗਲਫ ਨਿਊਜ਼ ਨੇ ਕਾਂਧਾਰੀ ਦੇ ਹਵਾਲੇ ਨਾਲ ਕਿਹਾ ਕਿ ਇਸ ਖੇਤਰ 'ਚ ਕਈ ਮੁਸਲਿਮ ਕਰਮਚਾਰੀ ਹਨ। ਪਰੰਤੂ ਇਥੇ ਅਜਿਹਾ ਥਾਂ ਘੱਟ ਹੈ, ਜਿਥੇ ਉਹ ਆਪਣਾ ਰੋਜ਼ਾ ਤੋੜ ਸਕਣ। ਅਜਿਹੇ 'ਚ ਅਸੀਂ ਇਥੇ ਉਨ੍ਹਾਂ ਨੂੰ ਸਾਡੇ ਗੁਰਦੁਆਰੇ 'ਚ ਸੱਦਾ ਦਿੰਦੇ ਹਾਂ ਕਿ ਉਹ ਆਉਣ ਤੇ ਆਪਣਾ ਰੋਜ਼ਾ ਤੋੜਨ।


author

Baljit Singh

Content Editor

Related News