ਦੁਬਈ : ਕਈ ਸਾਲਾਂ ਤੱਕ ਭਾਰਤੀ ਸ਼ਖ਼ਸ ਨੇ ਅਜਮਾਈ ਕਿਸਮਤ, ਆਖਿਰ ਜਿੱਤੇ ਕਰੋੜਾਂ ਰੁਪਏ

Thursday, Aug 12, 2021 - 10:44 AM (IST)

ਦੁਬਈ : ਕਈ ਸਾਲਾਂ ਤੱਕ ਭਾਰਤੀ ਸ਼ਖ਼ਸ ਨੇ ਅਜਮਾਈ ਕਿਸਮਤ, ਆਖਿਰ ਜਿੱਤੇ ਕਰੋੜਾਂ ਰੁਪਏ

ਦੁਬਈ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ। ਕਿਸਮਤ ਮਿਹਰਬਾਨ ਹੋਣ 'ਤੇ ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਇਕ ਭਾਰਤੀ ਸ਼ਖਸ ਦੀ ਕਿਸਮਤ ਅਚਾਨਕ ਖੁੱਲ੍ਹ ਗਈ। ਕਰੀਬ ਪੰਜ ਸਾਲ ਤੋਂ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਨੇਅਰ ਡ੍ਰਾ ਵਿਚ ਕਿਸਮਤ ਅਜਮਾ ਰਹੇ 57 ਸਾਲ ਦੇ ਇੰਜੀਨੀਅਰ ਦੀ ਕਿਸਮਤ ਚਮਕੀ ਅਤੇ ਉਹਨਾਂ ਨੇ 10 ਲੱਖ ਡਾਲਰ ਮਤਲਬ ਕਰੀਬ 7.45 ਕਰੋੜ ਰੁਪਏ ਜਿੱਤੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿੱਤ ਉਹਨਾਂ ਲਈ ਸੁਪਨੇ ਦੇ ਸੱਚ ਹੋਣ ਵਾਂਗ ਸੀ।

ਪੰਜ ਸਾਲ ਤੋਂ ਕਰ ਰਹੇ ਸਨ ਕੋਸ਼ਿਸ਼
ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਰਤੀ ਏਅਰ ਟ੍ਰੈਫਿਕ ਇੰਜੀਨੀਅਰ ਸਾਬੂ ਅਤਮਿਤਾਥ ਦੁਬਈ ਏਅਰਪੋਰਟ 'ਤੇ ਕੰਮ ਕਰਦੇ ਹਨ। ਉਹ ਪੰਜ ਸਾਲ ਤੋਂ ਇਸ ਪ੍ਰਮੋਸ਼ਨ ਵਿਚ ਹਿੱਸਾ ਲੈ ਰਹੇ ਸਨ। ਆਖਿਰਕਾਰ ਉਹਨਾਂ ਨੇ 10 ਲੱਖ ਡਾਲਰ ਜਿੱਤ ਲਏ। ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਤ ਨਾਲ ਉਹ ਖੁਦ ਹੈਰਾਨ ਰਹਿ ਗਏ।ਜਿੱਤ ਦੇ ਬਾਅਦ ਉਹਨਾਂ ਨੇ ਦੱਸਿਆ ਕਿ ਇੱਥੇ ਤੱਕ ਪਹੁੰਚਣ ਵਿਚ ਉਹਨਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-  15 ਅਗਸਤ ਨੂੰ ਅਮਰੀਕਾ ਦੇ ਟਾਈਮਜ਼ ਸਕਵਾਇਰ 'ਤੇ ਲਹਿਰਾਇਆ ਜਾਵੇਗਾ 'ਤਿਰੰਗਾ'

ਇਸ ਰਾਸ਼ੀ ਨਾਲ ਹੁਣ ਉਹ ਆਪਣੇ ਰੁਕੇ ਹੋਏ ਕੰਮ ਪੂਰੇ ਕਰਨਗੇ ਅਤੇ ਚੈਰਿਟੀ ਵਿਚ ਵੀ ਦੇਣਗੇ। ਸਾਬੂ ਮੂਲ ਰੂਪ ਨਾਲ ਬੇਂਗਲੁਰੂ ਦੇ ਰਹਿਣ ਵਾਲੇ ਹਨ। ਸਾਲ 1999 ਵਿਚ ਮਿਲੇਨੀਅਮ ਮਿਲੀਨੇਅਰ ਸ਼ੁਰੂ ਹੋਣ ਦੇ ਬਾਅਦ ਤੋਂ 10 ਲੱਖ ਡਾਲਰ ਜਿੱਤਣ ਵਾਲੇ ਉਹ 182ਵੇਂ ਭਾਰਤੀ ਬਣ ਗਏ ਹਨ। ਭਾਰਤੀ ਨਾਗਰਿਕ ਸਭ ਤੋਂ ਵੱਡੀ ਗਿਣਤੀ ਵਿਚ ਪ੍ਰਮੋਸ਼ਨ ਦੇ ਟਿਕਟ ਖਰੀਦਦੇ ਹਨ।

ਜਿੱਤਣ ਵਾਲਿਆਂ ਵਿਚ ਵੱਡੀ ਗਿਣਤੀ ਵਿਚ ਭਾਰਤੀ
ਇਸ ਤੋਂ ਪਹਿਲਾਂ 37 ਸਾਲਾ ਇਕ ਭਾਰਤੀ ਡਰਾਈਵਰ ਨੇ ਆਪਣੇ 9 ਸਾਥੀਆਂ ਨਾਲ 2 ਕਰੋੜ ਦਿਹਰਮ (ਕਰੀਬ 40 ਕਰੋੜ ਰੁਪਏ) ਦੀ ਲਾਟਰੀ ਜਿੱਤੀ ਸੀ। ਖਲੀਜ ਟਾਈਮਜ਼ ਨੇ ਦੱਸਿਆ ਸੀ ਕਿ ਕੇਰਲ ਵਸਨੀਕ ਅਤੇ ਆਬੂ ਧਾਬੀ ਵਿਚ ਡਰਾਈਵਰ ਦਾ ਕੰਮ ਕਰਨ ਵਾਲੇ ਰੰਜੀਤ ਸੋਮਰਾਜਨ ਪਿਛਲੇ ਤਿੰਨ ਸਾਲ ਤੋਂ ਟਿਕਟ ਖਰੀਦ ਰਹੇ ਸਨ। ਉੱਥੇ ਮਹਾਰਾਸ਼ਟਰ ਦੇ ਠਾਣੇ ਦੇ ਵਸਨੀਕ ਗਣੇਸ਼ ਸ਼ਿੰਦੇ ਨੇ ਵੀ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੀਨੇਅਰ ਵਿਚ 7.45 ਕਰੋੜ ਰੁਪਏ ਜਿੱਤੇ ਸਨ।


author

Vandana

Content Editor

Related News