ਦੁਬਈ ਦੀ ਅਦਾਲਤ ਵੱਲੋਂ ਹਾਦਸੇ ਦੇ ਸ਼ਿਕਾਰ ਭਾਰਤੀ ਵਿਦਿਆਰਥੀ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼

Thursday, Apr 06, 2023 - 06:16 PM (IST)

ਦੁਬਈ ਦੀ ਅਦਾਲਤ ਵੱਲੋਂ ਹਾਦਸੇ ਦੇ ਸ਼ਿਕਾਰ ਭਾਰਤੀ ਵਿਦਿਆਰਥੀ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼

ਦੁਬਈ (ਆਈ.ਏ.ਐੱਨ.ਐੱਸ.)- ਦੁਬਈ ਦੀ ਇਕ ਅਦਾਲਤ ਨੇ ਤਿੰਨ ਸਾਲ ਪਹਿਲਾਂ ਓਮਾਨ ਤੋਂ ਦੁਬਈ ਜਾਂਦੇ ਸਮੇਂ ਬੱਸ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਨੂੰ ਮੁਆਵਜ਼ੇ ਦੇ ਤੌਰ 'ਤੇ 5 ਮਿਲੀਅਨ ਦਿਰਹਾਮ (11 ਕਰੋੜ ਰੁਪਏ ਤੋਂ ਵੱਧ) ਦੇਣ ਦੇ ਨਿਰਦੇਸ਼ ਦਿੱਤੇ ਹਨ। ਖਲੀਜ਼ ਟਾਈਮਜ਼ ਦੀ ਰਿਪੋਰਟ ਅਨੁਸਾਰ ਉਦੋਂ 20 ਸਾਲ ਦੇ ਰਹੇ ਮੁਹੰਮਦ ਬੇਗ ਮਿਰਜ਼ਾ ਰਿਸ਼ਤੇਦਾਰਾਂ ਨਾਲ ਈਦ ਅਲ ਫਿਤਰ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਮਸਕਟ ਤੋਂ ਦੁਬਈ ਵਾਪਸ ਜਾ ਰਿਹਾ ਸੀ, ਜਦੋਂ ਜੂਨ 2019 ਵਿੱਚ ਇਹ ਹਾਦਸਾ ਵਾਪਰਿਆ।

31 ਯਾਤਰੀਆਂ ਵਿੱਚੋਂ, ਜਿਨ੍ਹਾਂ ਵਿੱਚੋਂ 12 ਭਾਰਤੀ ਸਨ, 17 ਲੋਕਾਂ ਦੀ ਮੌਤ ਹੋ ਗਈ ਜਦੋਂ ਬੱਸ ਡਰਾਈਵਰ ਨੇ ਅਲ ਰਸ਼ੀਦੀਆ ਮੈਟਰੋ ਸਟੇਸ਼ਨ ਪਾਰਕਿੰਗ ਦੇ ਪ੍ਰਵੇਸ਼ ਪੁਆਇੰਟ 'ਤੇ ਰੱਖੇ ਇੱਕ ਓਵਰਹੈੱਡ ਉੱਚਾਈ ਬੈਰੀਅਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਬੱਸ ਦਾ ਉੱਪਰਲਾ-ਖੱਬਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਮਿਰਜ਼ਾ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਦੁਬਈ ਦੇ ਰਾਸ਼ਿਦ ਹਸਪਤਾਲ ਵਿੱਚ ਦਾਖਲ ਰਿਹਾ ਸੀ ਅਤੇ 14 ਦਿਨ ਤੱਕ ਬੇਹੋਸ਼ ਰਿਹਾ, ਜਿਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਦੁਰਘਟਨਾ ਕਾਰਨ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਣ ਕਾਰਨ ਮਿਰਜ਼ਾ ਦੇ ਆਮ ਜੀਵਨ ਵਿੱਚ ਵਾਪਸ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ।

ਉਹ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੇ ਅੰਤਿਮ ਸਮੈਸਟਰ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ, ਪਰ ਹਾਦਸੇ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ। ਸੰਯੁਕਤ ਅਰਬ ਅਮੀਰਾਤ ਦੀ ਸੁਪਰੀਮ ਕੋਰਟ ਨੇ ਮੈਡੀਕਲ ਰਿਪੋਰਟ ਪੜ੍ਹ ਕੇ ਬੀਮਾ ਕੰਪਨੀ ਨੂੰ ਮੁਆਵਜ਼ਾ ਅਦਾ ਕਰਨ ਦਾ ਹੁਕਮ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਮਿਰਜ਼ਾ ਦੇ ਦਿਮਾਗ ਨੂੰ 50 ਫੀਸਦੀ ਸਥਾਈ ਨੁਕਸਾਨ ਹੋਇਆ ਹੈ। ਸੀਨੀਅਰ ਸਲਾਹਕਾਰ ਈਸਾ ਅਨੀਸ ਨੇ ਖਲੀਜ਼ ਨੂੰ ਦੱਸਿਆ ਕਿ "ਮੁਹੰਮਦ ਬੇਗ ਮਿਰਜ਼ਾ ਨੇ ਨਾ ਸਿਰਫ਼ ਆਪਣੇ ਸਰੀਰ ਦੇ ਅੰਗਾਂ ਦੇ ਕਾਰਜਾਂ ਨੂੰ ਗੁਆ ਦਿੱਤਾ, ਸਗੋਂ ਇੱਕ ਖੁਸ਼ਹਾਲ ਜੀਵਨ ਅਤੇ ਉੱਜਵਲ ਭਵਿੱਖ ਦਾ ਮੌਕਾ ਵੀ ਗੁਆ ਦਿੱਤਾ। ਉਹ ਇੱਕ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸੀ ਅਤੇ ਯੂਨੀਵਰਸਿਟੀ ਦੀਆਂ ਫੁੱਟਬਾਲ ਅਤੇ ਵਾਲੀਬਾਲ ਟੀਮਾਂ ਦਾ ਮੈਂਬਰ ਵੀ ਸੀ।" ਅਨੀਸ ਨੇ ਅੱਗੇ ਕਿਹਾ ਕਿ "ਇਸ ਹਾਦਸੇ ਕਾਰਨ ਉਸ ਦੇ ਪਰਿਵਾਰ ਨੂੰ ਬਹੁਤ ਵੱਡਾ ਮਾਨਸਿਕ, ਸਮਾਜਿਕ ਅਤੇ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਹਾਦਸੇ ਦੇ ਮਾਨਸਿਕ ਸਦਮੇ ਤੋਂ ਬਾਅਦ ਉਸ ਦੀ ਕਾਰਗੁਜ਼ਾਰੀ ਵਿੱਚ ਆਈ ਗਿਰਾਵਟ ਕਾਰਨ ਉਸ ਦੇ ਪਿਤਾ ਨੂੰ ਵੱਡੀ ਤਰੱਕੀ ਤੋਂ ਹੱਥ ਧੋਣੇ ਪਏ। ਇਹ ਰਾਸ਼ੀ ਪਰਿਵਾਰ ਦੀ ਅੰਸ਼ਕ ਤੌਰ 'ਤੇ ਮਦਦ ਕਰੇਗੀ | 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਆਸਾਨ ਪ੍ਰਕਿਰਿਆ ਨਾਲ ਪੂਰਾ ਹੋਵੇਗਾ ਕੈਨੇਡਾ ’ਚ ਕੰਮ ਕਰਨ ਦਾ ਸੁਪਨਾ, ਵਰਕ ਵੀਜ਼ਾ ਲਈ ਜਲਦ ਕਰੋ ਅਪਲਾਈ

ਮਿਰਜ਼ਾ ਦੇ ਵਕੀਲਾਂ ਦੇ ਅਨੁਸਾਰ ਯੂਏਈ ਇੰਸ਼ੋਰੈਂਸ ਅਥਾਰਟੀ - ਇੱਕ ਪ੍ਰਾਇਮਰੀ ਸਮਝੌਤਾ ਅਦਾਲਤ - ਨੇ ਮੁਆਵਜ਼ੇ ਦੇ ਤੌਰ 'ਤੇ ਸ਼ੁਰੂਆਤ ਵਿੱਚ ਉਸਨੂੰ 1 ਮਿਲੀਅਨ ਦਿਰਹਾਮ ਦੀ ਰਕਮ ਦਿੱਤੀ ਸੀ। ਪਟੀਸ਼ਨਕਰਤਾਵਾਂ ਨੇ ਫਿਰ ਦੁਬਈ ਕੋਰਟ ਆਫ ਫਸਟ ਇੰਸਟੈਸਟ ਕੋਲ ਪਹੁੰਚ ਕੀਤੀ ਅਤੇ ਮੁਆਵਜ਼ੇ ਦੀ ਰਕਮ ਨੂੰ 5 ਮਿਲੀਅਨ ਦਿਰਹਾਮ ਕਰਾ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ, ਓਮਾਨ ਦੇ ਮੂਲ ਨਿਵਾਸੀ, ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ 3.4 ਮਿਲੀਅਨ ਦਿਰਹਾਮ ਦੀ ਰਾਸ਼ੀ ਦੇਣ ਦਾ ਹੁਕਮ ਦਿੱਤਾ ਗਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News