ਦੁਬਈ ''ਚ ਮਿਲ ਰਹੀ ''ਸੋਨੇ'' ਨਾਲ ਬਣੀ ਮਸ਼ਹੂਰ ''ਆਈਸਕ੍ਰੀਮ'', ਕੀਮਤ ਕਰ ਦੇਵੇਗੀ ਹੈਰਾਨ
Friday, Jul 23, 2021 - 02:06 PM (IST)
ਦੁਬਈ (ਬਿਊਰੋ): ਦੁਬਈ ਦਾ ਲਗਜ਼ਰੀ ਲਾਈਫ ਸਟਾਈਲ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ ਵੀ ਇੱਥੇ ਮੌਜੂਦ ਹੈ ਪਰ ਇੱਥੋਂ ਦਾ ਇਕ ਮਸ਼ਹੂਰ ਡੈਜਰਟ ਸੁਰਖੀਆਂ ਵਿਚ ਹੈ ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇੱਥੇ ਇਕ ਆਈਸਕ੍ਰੀਮ ਦਾ ਕੱਪ ਮਿਲ ਰਿਹਾ ਹੈ ਅਤੇ ਇਸ ਦੀ ਕੀਮਤ 60 ਹਜ਼ਾਰ ਰੁਪਏ ਹੈ। ਜ਼ਾਹਰ ਹੈ ਕਿ ਇਹ ਆਈਸਕ੍ਰੀਮ ਬਹੁਤ ਖਾਸ ਹੈ ਕਿਉਂਕਿ ਇਸ ਵਿਚ 'ਸੋਨਾ' ਲੱਗਿਆ ਹੋਇਆ ਹੈ। ਇਸ ਆਈਸਕ੍ਰੀਮ ਦਾ ਨਾਮ Black Diamond ਹੈ।
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੀ ਖੂਨੀ ਖੇਡ, 100 ਅਫਗਾਨ ਨਾਗਰਿਕਾਂ ਨੂੰ ਉਤਾਰਿਆ ਮੌਤ ਦੇ ਘਾਟ
ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ਨੂੰ ਵਰਸਾਬੇ ਕੱਪ ਵਿਚ ਸਰਵ ਕੀਤਾ ਗਿਆ ਹੈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਬਲੈਕ ਡਾਇਮੰਡ ਆਈਸਕ੍ਰੀਮ ਦੁਬਈ ਦੇ ਸਕੂਪੀ ਕੈਫੇ ਵਿਚ 2015 ਵਿਚ ਲਾਂਚ ਕੀਤੀ ਗਈ ਸੀ।ਇਸ 'ਤੇ 23 ਕੈਰਟ ਸੋਨਾ ਲੱਗਿਆ ਹੋਇਆ ਹੈ ਅਤੇ ਅੰਦਰ ਮੈਡਾਗਾਸਕਰ ਵਨੀਲਾ ਆਈਸਕ੍ਰੀਮ ਹੈ। ਨਾਲ ਹੀ ਈਰਾਨ ਦਾ ਕੇਸਰ ਅਤੇ ਬਲੈਕ ਟ੍ਰਫਲ ਵੀ ਮਿਲਾਇਆ ਗਿਆ ਹੈ। ਇਸ ਦਾ ਤਾਜ਼ਾ ਵੀਡੀਓ ਅਦਾਕਾਰਾ ਅਤੇ ਟ੍ਰੈਵਲ ਬਲਾਗਰ ਸ਼ੇਨਾਜ ਟ੍ਰੇਜਰੀ ਨੇ ਸ਼ੇਅਰ ਕੀਤਾ ਹੈ।
ਉਹਨਾਂ ਨੇ ਇਸ ਦਾ ਸਵਾਦ ਦਿਲਚਸਪ ਦੱਸਿਆ ਹੈ। ਟ੍ਰੇਜਰੀ ਦੀ ਪੋਸਟ 'ਤੇ ਲੋਕ ਹੈਰਾਨੀ ਭਰੇ ਕੁਮੈਂਟਸ ਕਰ ਰਹੇ ਹਨ। ਕਿਸੇ ਨੇ ਲਿਖਿਆ ਕਿ 60 ਹਜ਼ਾਰ ਰੁਪਏ ਵਿਚ ਤਾਂ ਭਾਰਤ ਵਿਚ ਪੂਰੀ ਦੁਕਾਨ ਖਰੀਦੀ ਜਾ ਸਕਦੀ ਹੈ। ਤਾਂ ਇਕ ਹੋਰ ਨੇ ਲਿਖਿਆ ਹੈ ਕਿ ਦੁਬਈ ਦੀ ਟ੍ਰਿਪ ਪਲਾਨ ਕਰਨਾ, ਇਸ ਆਈਸਕ੍ਰੀਮ ਨੂੰ ਖਾਣ ਨਾਲੋਂ ਕਿਤੇ ਜ਼ਿਆਦਾ ਆਸਾਨ ਹੈ।ਇਕ ਯੂਜ਼ਰ ਨੇ ਇਹ ਵੀ ਲਿਖਿਆ ਹੈ ਕਿ ਸੋਨੇ ਦਾ ਕੋਈ ਪੋਸ਼ਣ ਮੁੱਲ (nutritional value) ਨਹੀਂ ਹੁੰਦਾ, ਇਸ ਲਈ ਇਸ ਦੀ ਵਰਤੋਂ ਦਾ ਕੋਈ ਫਾਇਦਾ ਨਹੀਂ ਹੈ ਪਰ ਨੁਕਸਾਨ ਵੀ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।