ਦੁਬਈ 'ਚ ਖਿੜੇ 6 ਕਰੋੜ ਫੁੱਲ, ਨਿਹਾਰਨ ਲਈ ਹੈਲੀਕਾਪਟਰ 'ਚ ਘੁੰਮਦੇ ਹਨ ਮਾਲੀ

Monday, Mar 01, 2021 - 12:03 PM (IST)

ਦੁਬਈ (ਬਿਊਰੋ): ਆਪਣੀ ਸੁੰਦਰਤਾ ਲਈ ਮਸ਼ਹੂਰ ਦੁਬਈ ਇਕ ਵਾਰ ਫਿਰ ਚਰਚਾ ਵਿਚ ਹੈ। ਅਸਲ ਵਿਚ ਇਹਨੀਂ ਦਿਨੀਂ ਦੁਬਈ ਵਿਚ ਫੁੱਲਾਂ ਦੀ ਬਹਾਰ ਆਈ ਹੋਈ ਹੈ। ਦੁਬਈ ਪ੍ਰਸ਼ਾਸਨ ਮੁਤਾਬਕ ਇੱਥੇ 13 ਲੱਖ ਵਰਗ ਮੀਟਰ ਵਿਚ 5.7 ਕਰੋੜ ਫੁੱਲ ਖਿੜੇ ਹੋਏ ਹਨ। ਸੜਕਾਂ 'ਤੇ ਫੁੱਲ ਲਗਾਉਣ ਲਈ ਰੰਗ ਮਨੋਵਿਗਿਆਨ (Color psychology) ਦਾ ਧਿਆਨ ਰੱਖਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜ਼ਿਆਦਾ ਟ੍ਰੈਫਿਕ ਵਾਲੀਆਂ ਸੜਕਾਂ 'ਤੇ ਸ਼ਾਂਤ, ਖੁਸ਼ਹਾਲ ਅਤੇ ਸਕਰਾਤਮਕ ਊਰਜਾ ਦੇਣ ਵਾਲੇ ਰੰਗ ਦੇ ਫੁੱਲ ਲਗਾਏ ਜਾਂਦੇ ਹਨ ਤਾਂ ਜੋ ਟ੍ਰੈਫਿਕ ਕਾਰਨ ਹੋਣ ਵਾਲੇ ਤਣਾਅ ਨੂੰ ਘੱਟ ਕੀਤਾ ਜਾ ਸਕੇ। 

PunjabKesari

ਮਾਲੀਆਂ ਦੀ ਟੀਮ ਇਹਨਾਂ ਬਗੀਚਿਆਂ ਦੀ ਦੇਖਭਾਲ ਕਰਦੀ ਹੈ। ਕਈ ਮਾਲੀਆਂ ਨੂੰ ਹੈਲੀਕਾਪਟਰ ਤੋਂ ਸ਼ਹਿਰ ਦਿਖਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਮਿਹਨਤ ਨੂੰ ਦੇਖ ਸਕਣ।

 

ਪੜ੍ਹੋ ਇਹ ਅਹਿਮ ਖਬਰ- NSW ਨੇ 10,000 ਫਰੰਟਲਾਈਨ ਕਰਮਚਾਰੀਆਂ ਨੂੰ ਲਗਾਇਆ ਕੋਰੋਨਾ ਟੀਕਾ  

1971 ਤੋਂ ਜਾਰੀ ਇਹ ਪਰੰਪਰਾ
ਇੱਥੇ ਦੱਸ ਦਈਏ ਕਿ 1971 ਵਿਚ ਦੁਬਈ ਇਕ ਦੇਸ਼ ਬਣਿਆ ਸੀ। ਉਦੋਂ ਸ਼ੇਖ ਜਾਇਦ ਅਤੇ ਸ਼ੇਖ ਰਾਸ਼ਿਦ ਨੇ ਤੈਅ ਕੀਤਾ ਸੀ ਕਿ ਇਸ ਦੇਸ਼ ਨੂੰ ਹਰਿਆਲੀ ਭਰਪੂਰ ਬਣਾਉਣਾ ਹੈ। ਉਦੋਂ ਤੋਂ ਕੋਸ਼ਿਸ਼ ਜਾਰੀ ਹੈ। ਇਸ ਵਾਰ ਪੇਟੂਨੀਆ, ਸਦਾਬਹਾਰ, ਜੀਨੀਆ, ਸਾਲਵੀਆ, ਸਨੈਪਡ੍ਰੈਗਨ ਆਦਿ ਕਿਸਮ ਦੇ ਫੁੱਲ ਖਿੜੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News