19 ਸਾਲਾ ਸ਼ਰਾਬੀ ਨੌਜਵਾਨ ਦੀ ਗੱਡੀ ਹੋਈ ਹਾਦਸੇ ਦੀ ਸ਼ਿਕਾਰ, ਘਰ ਨੂੰ ਪੁੱਜਾ ਭਾਰੀ ਨੁਕਸਾਨ

01/29/2017 3:19:40 PM

ਸਿਡਨੀ— ਸਿਡਨੀ ''ਚ 19 ਸਾਲਾ ਨੌਜਵਾਨ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਹੈ। ਨਸ਼ੇ ਦੀ ਹਾਲਤ ''ਚ ਸ਼ਰਾਬੀ ਨੌਜਵਾਨ ਆਪਣੀ ਕਾਰ ਪਾਰਕਿੰਗ ''ਚ ਖੜ੍ਹੀ ਕਰਨ ਗਿਆ। ਨਸ਼ੇ ਦੀ ਹਾਲਤ ''ਚ ਹੋਣ ਕਾਰਨ ਉਸ ਦੀ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਉਸ ਨੇ ਆਪਣੀ ਕਾਰ ਗੈਰਾਜ ਦੇ ਬਾਹਰ ਬਣੇ ਇਕ ਘਰ ''ਚ ਜਾ ਮਾਰੀ, ਜਿਸ ਕਾਰਨ ਘਰ ਦੀ ਕੰਧ ਟੁੱਟ ਗਈ। ਇਹ ਹਾਦਸਾ ਸਵੇਰੇ ਤਕਰੀਬਨ 3.30 ਵਜੇ ਵਾਪਰਿਆ। 
ਹਾਦਸੇ ਵਿਚ ਕਈ ਵਾਹਨ ਵੀ ਨੁਕਸਾਨੇ ਗਏ ਅਤੇ ਗੈਰਾਜ ਵੀ ਨੁਕਸਾਨਿਆ ਗਿਆ। ਗੱਡੀ ਚਲਾਉਣ ਵਾਲੇ ਸ਼ਰਾਬੀ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਪਰ ਇੰਨਾ ਬਚਾਅ ਹੋ ਗਿਆ ਕਿ ਘਰ ਵਿਚ ਰਹਿ ਰਹੇ ਕਿਸੇ ਵਿਅਕਤੀ ਨੂੰ ਸੱਟ ਨਹੀਂ ਲੱਗੀ। ਮੌਕੇ ''ਤੇ ਫਾਇਰ ਬ੍ਰਿਗੇਡ ਅਤੇ ਬਚਾਅ ਕਰਮੀਆਂ ਦੀ ਟੀਮ ਨੂੰ ਫੋਨ ਕਰ ਕੇ ਬੁਲਾਇਆ ਗਿਆ। ਪੁਲਸ ਨੇ ਕਿਹਾ ਕਿ 19 ਸਾਲਾ ਨੌਜਵਾਨ ਦੀ ਅਜੇ ਜ਼ਮਾਨਤ ਨਹੀਂ ਹੋਈ।

Tanu

News Editor

Related News