ਨਸ਼ੀਲੇ ਪਦਾਰਥਾਂ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਕਰਨਗੇ ਸਹਿਯੋਗ

Saturday, Jun 05, 2021 - 03:02 PM (IST)

ਨਸ਼ੀਲੇ ਪਦਾਰਥਾਂ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਕਰਨਗੇ ਸਹਿਯੋਗ

ਵਾਸ਼ਿੰਗਟਨ (ਏ. ਐੱਨ. ਆਈ.)- ਭਾਰਤ ਅਤੇ ਅਮਰੀਕਾ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਖਤਰੇ ਨਾਲ ਨਜਿੱਠਣ ਲਈ ਨਸ਼ੀਲੇ ਪਦਾਰਥ ਰੋਕੂ ਨਿਯਮਾਂ, ਜਾਣਕਾਰੀ ਸਾਂਝੀ ਕਰਨ ਅਤੇ ਲਾਅ ਇਨਫੋਰਸਮੈਂਟ ’ਤੇ ਇਕ-ਦੂਸਰੇ ਨੂੰ ਸਹਿਯੋਗ ਕਰਨਗੇ। ਭਾਰਤ-ਅਮਰੀਕਾ ਨੇ ਨਸ਼ੀਲੇ ਪਦਾਰਥ ਰੋਕੂ ਕਾਰਜਕਾਰੀ ਸਮੂਹ (ਸੀ. ਐੱਨ. ਡਬਲਯੂ. ਜੀ.) ਦੀ ਦੂਸਰੀ ਮੀਟਿੰਗ ਦੌਰਾਨ ਨੀਤੀਗਤ ਭਾਗੀਦਾਰੀ ਦੇ ਦੋ-ਪੱਖੀ ਮਸੌਦੇ ਲਈ ਵਚਨਬੱਧਤਾ ਪ੍ਰਗਟਾਈ ਅਤੇ ਦੋਨੋਂ ਦੇਸ਼ਾਂ ’ਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਦੇ ਖਤਰੇ ਨੂੰ ਘੱਟ ਕਰਨ ’ਚ ਮਦਦ ਲਈ ਸਹਿਯੋਗ ਵਧਾਇਆ।

ਕਾਰਜਕਾਰੀ ਸਮੂਹ ਨੇ ਇਕ ਬਿਆਨ ’ਚ ਕਿਹਾ ਕਿ ਦੋਨਾਂ ਧਿਰਾਂ ਜਾਣਕਾਰੀ ਸਾਂਝੀ ਕਰਨ ਲਈ ਵਚਨਬੱਧ ਹਨ। ਭਾਰਤੀ ਪ੍ਰਤੀਨਿਧੀ ਮੰਡਲ ਦਾ ਅਗਵਾਈ ਸਵਾਪਕ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਜਨਰਲ ਡਾਇਰੈਕਟਰ ਰਾਕੇਸ਼ ਅਸਥਾਨਾ ਨੇ ਕੀਤਾ। ਮੀਟਿੰਗ ’ਚ ਦੋਨੋਂ ਦੇਸ਼ਾਂ ਨੇ ਦਵਾਈਆਂ ਅਤੇ ਨਾਜਾਇਜ਼ ਨਸ਼ੀਲੇ ਪਦਾਰਥ ਦੇ ਗੈਰਕਾਨੂੰਨ ਉਤਪਾਦਨ, ਨਿਰਮਾਣ, ਸਮੱਗਲਿੰਗ, ਵੰਡ ਅਤੇ ਉਤਪਾਦਨ ’ਚ ਇਸਤੇਮਾਲ ਹੋਣ ਵਾਲੇ ਰਸਾਇਣਾਂ ’ਤੇ ਰੋਕ ਲਗਾਉਣ ਦਾ ਸੰਕਲਪ ਪ੍ਰਗਟਾਇਆ।


author

cherry

Content Editor

Related News