ਪਾਕਿ ''ਚ ਹੋਰ ਵਿਗੜ ਸਕਦੇ ਹਨ ਸੋਕੇ ਦੇ ਹਾਲਾਤ : ਮੌਸਮ ਵਿਭਾਗ

Sunday, Feb 21, 2021 - 12:14 AM (IST)

ਪਾਕਿ ''ਚ ਹੋਰ ਵਿਗੜ ਸਕਦੇ ਹਨ ਸੋਕੇ ਦੇ ਹਾਲਾਤ : ਮੌਸਮ ਵਿਭਾਗ

ਇਸਲਾਮਾਬਾਦ-ਪਾਕਿਸਤਾਨ ਦੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸਿੰਧ ਅਤੇ ਬਲੂਚਿਸਤਾਨ ਦੇ ਹਿੱਸਿਆਂ 'ਚ ਸੋਕੇ ਦੇ ਹਾਲਾਤ ਹੋਰ ਵਿਗੜ ਸਕਦੇ ਹਨ ਜਿਸ ਦੇ ਚੱਲਦੇ ਖੇਤੀਬਾੜੀ ਜ਼ਮੀਨਾਂ 'ਚ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਡੀਆ 'ਚ ਆਈਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਡਾਨ ਅਖਬਰ ਮੁਤਾਬਕ ਮੌਸਮ ਵਿਭਾਗ ਦੀ ਇਕਾਈ ਰਾਸ਼ਟਰੀ ਸੋਕਾ ਨਿਗਰਾਨੀ ਕੇਂਦਰ ਨੇ ਵੀਰਵਾਰ ਨੂੰ ਸਲਾਹਕਾਰੀ ਜਾਰੀ ਕੀਤੀ ਹੈ ਜਿਸ 'ਚ ਦਿਖਾਇਆ ਗਿਆ ਹੈ ਕਿ ਦੇਸ਼ 'ਚ ਅਕਤੂਬਰ 2020 ਤੋਂ ਜਨਵਰੀ 2021 ਤੱਕ ਆਮ ਤੋਂ ਘੱਟ ਮੀਂਹ ਦੇ ਚੱਲ਼ਦੇ ਸੋਕੇ ਦੇ ਹਾਲਾਤ ਬਣੇ ਹਨ।

ਇਹ ਵੀ ਪੜ੍ਹੋ -ਬ੍ਰਿਟੇਨ-ਕੈਨੇਡਾ ਨੇ ਮਿਆਂਮਾਰ ਦੇ ਜਨਰਲਾਂ 'ਤੇ ਲਾਈ ਪਾਬੰਦੀ

ਸਲਾਹ ਮਸ਼ਵਰੇ ਮੁਤਾਬਕ ਬਲੂਚਿਸਤਾਨ ਦੇ ਮੱਧ ਅਤੇ ਦੱਖਣੀ ਜ਼ਿਲਿਆਂ 'ਚ ਹਲਕੇ ਤੋਂ ਮੱਧ ਸੋਕੇ ਦੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ, ਸਿੰਧ ਦੇ ਦੱਖਣੀ-ਪੂਰਬੀ ਹਿੱਸੇ ਵੀ ਸੋਕੇ ਦੇ ਲਪੇਟ 'ਚ ਹਨ। ਇਨ੍ਹਾਂ ਇਲਾਕਿਆਂ ਦੇ ਸੰਬੰਧ 'ਚ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸੋਕੇ ਦੇ ਹਾਲਾਤ ਹੋਰ ਮਾੜੇ ਹੋ ਸਕਦੇ ਹਨ ਅਤੇ ਇਸ ਦਾ ਅਸਰ ਖੇਤੀਬਾੜੀ ਅਤੇ ਪਸ਼ੂਆਂ 'ਤੇ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ -ਪ੍ਰੀਤੀ ਪਟੇਲ ਵਿਰੁੱਧ ਲੰਡਨ ਹਾਈ ਕੋਰਟ ਵਿਚ ਪਟੀਸ਼ਨ ਦਾਇਰ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News