ਏਅਰਪੋਰਟ ''ਤੇ ਦਿਖਿਆ ਡਰੋਨ ! ਸਾਰੀਆਂ ਉਡਾਣਾਂ ''ਤੇ ਲਾਈ ਗਈ ਰੋਕ
Saturday, Oct 04, 2025 - 08:52 AM (IST)

ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਜਰਮਨੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਿਊਨਿਖ ਹਵਾਈ ਅੱਡੇ ਨੂੰ ਵੀਰਵਾਰ ਦੇਰ ਰਾਤ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ’ਚ ਡਰੋਨ ਵੇਖੇ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਹ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਹਵਾਈ ਖੇਤਰ ’ਚ ਡਰੋਨ ਦਿਸਣ ਦੀ ਤਾਜ਼ਾ ਘਟਨਾ ਸੀ।
ਹਵਾਈ ਅੱਡਾ ਸੰਚਾਲਕਾਂ ਨੇ ਇਕ ਬਿਆਨ ’ਚ ਕਿਹਾ ਕਿ ਜਰਮਨੀ ਦੇ ਏਅਰ ਟ੍ਰੈਫਿਕ ਕੰਟਰੋਲ ਨੇ ਰਾਤ 10 ਵਜੇ ਤੋਂ ਬਾਅਦ ਹਵਾਈ ਅੱਡੇ ’ਤੇ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਰੋਕ ਦਿੱਤਾ।
ਹਾਲਾਂਕਿ ਬਾਅਦ 'ਚ ਮਿਊਨਿਖ ਹਵਾਈ ਅੱਡੇ ’ਤੇ ਜਰਮਨੀ ਦੀ ਫੈੱਡਰਲ ਪੁਲਸ ਦੇ ਬੁਲਾਰੇ ਸਟੀਫਨ ਬਾਇਰ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ।
ਇਹ ਵੀ ਪੜੋ- ''ਲੰਬੇ ਸਮੇਂ ਤੱਕ ਚੱਲਿਆ ਤਾਂ...!'', ਸ਼ਟਡਾਊਨ ਨੂੰ ਲੈ ਕੇ JD ਵੈਂਸ ਨੇ ਦਿੱਤੀ ਵੱਡੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e