ਕੋਲੰਬੀਆ 'ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ, ਮਲਬੇ 'ਚ ਦੱਬੀ ਬੱਸ, 33 ਲੋਕਾਂ ਦੀ ਮੌਤ

Tuesday, Dec 06, 2022 - 09:09 AM (IST)

ਕੋਲੰਬੀਆ 'ਚ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਤਬਾਹੀ, ਮਲਬੇ 'ਚ ਦੱਬੀ ਬੱਸ, 33 ਲੋਕਾਂ ਦੀ ਮੌਤ

ਬੋਗੋਟਾ (ਏਜੰਸੀ)- ਮੱਧ ਕੋਲੰਬੀਆ ਵਿੱਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਇੱਕ ਬੱਸ ਅਤੇ ਦੋ ਹੋਰ ਵਾਹਨ ਮਲਬੇ ਵਿਚ ਦੱਬੇ ਗਏ, ਜਿਸ ਨਾਲ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਫਸ ਗਏ। ਰਿਸਾਰਾਲਡਾ ਦੇ ਪੱਛਮੀ-ਮੱਧ ਵਿਭਾਗ ਵਿਚ ਪਰੇਰਾ-ਕੁਇਬਦੋ ਹਾਈਵੇਅ 'ਤੇ ਐਤਵਾਰ ਨੂੰ ਹੋਏ ਲੈਂਡਸਲਾਈਡ ਵਿਚ ਕੈਲੀ ਤੋਂ ਯਾਤਰੀਆਂ ਨੂੰ ਕੋਂਡੋਟੋ ਲਿਜਾ ਰਹੀ ਇਕ ਬੱਸ, ਇਕ ਕਾਰ ਅਤੇ ਇਕ ਮੋਟਰਸਾਈਕਲ ਮਲਬੇ ਵਿਚ ਦੱਬੇ ਗਏ। ਕੋਲੰਬੀਆ ਦੇ ਗ੍ਰਹਿ ਮੰਤਰੀ ਅਲਫੋਂਸੋ ਪ੍ਰਦਾ ਨੇ ਦੱਸਿਆ ਕਿ "ਅਸੀਂ 3 ਨਾਬਾਲਗਾਂ ਸਮੇਤ 33 ਮ੍ਰਿਤਕਾਂ ਦੀ ਪਛਾਣ ਕੀਤੀ ਹੈ। ਅਸੀਂ 9 ਲੋਕਾਂ ਨੂੰ ਬਚਾਇਆ ਹੈ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।" 

ਇਹ ਵੀ ਪੜ੍ਹੋ: ਮਹਿਲਾ ਮੰਤਰੀ ਨੂੰ ਸੰਸਦ ਮੈਂਬਰ ਨੇ ਮਾਰਿਆ ਥੱਪੜ, ਸੰਸਦ 'ਚ ਚੱਲੀਆਂ ਕੁਰਸੀਆਂ ਅਤੇ ਘਸੁੰਨ-ਮੁੱਕੇ (ਵੀਡੀਓ)

ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਟਵੀਟ ਕੀਤਾ ਕਿ ਮ੍ਰਿਤਕਾਂ ਵਿੱਚ 3 ਬੱਚੇ ਵੀ ਸ਼ਾਮਲ ਹਨ। ਕਈ ਹੋਰ ਲੋਕਾਂ ਨੂੰ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। 70 ਤੋਂ ਵੱਧ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਬੈਕਹੋ ਅਤੇ ਹੋਰ ਸਾਜ਼ੋ-ਸਾਮਾਨ ਦੀ ਵਰਤੋਂ ਕਰਦੇ ਹੋਏ ਬਾਕੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਮ੍ਰਿਤਕਾਂ ਦੀ ਸੰਖਿਆ ਦੀ ਪੁਸ਼ਟੀ ਕਰਦੇ ਹੋਏ ਪੈਟਰੋ ਨੇ ਕਿਹਾ, “ਪੀੜਤ ਪਰਿਵਾਰਾਂ ਨੂੰ ਸਰਕਾਰ ਦਾ ਪੂਰਾ ਸਮਰਥਨ ਮਿਲੇਗਾ।” ਰਿਸਾਰਲਡਾ ਦੇ ਗਵਰਨਰ ਵਿਕਟਰ ਮੈਨੁਅਲ ਤਾਮਾਯੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਹਾਈਵੇਅ 'ਤੇ ਹਾਦਸਾ ਵਾਪਰਿਆ ਹੈ, ਉਸ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਾਰਨ ਜ਼ਿੰਦਾ ਬਚੇ ਲੋਕਾਂ ਨੂੰ ਲੱਭਣ ਅਤੇ ਪੀੜਤਾਂ ਦੀਆਂ ਲਾਸ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਗੁੰਝਲਦਾਰ ਹੋ ਗਈਆਂ ਹਨ।

ਇਹ ਵੀ ਪੜ੍ਹੋ: ਮੁੜ ਆਈ ਕੈਨੇਡਾ ਤੋਂ ਦੁਖਭਰੀ ਖ਼ਬਰ, 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ


author

cherry

Content Editor

Related News