ਓਂਟਾਰੀਓ ਵੱਲੋਂ ਵਿਦੇਸ਼ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਲਾਉਣ ਦੀ ਮੰਗ

01/27/2021 9:42:52 PM

ਟੋਰਾਂਟੋ-ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਕੈਨੇਡਾ ਸਰਕਾਰ ਨੂੰ ਵਿਦੇਸ਼ ਤੋਂ ਸਿੱਧੀਆਂ ਉਡਾਣਾਂ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। 

ਡੱਗ ਫੋਰਡ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੀਆਂ ਸਿੱਧੀਆਂ ਉਡਾਣਾਂ ’ਤੇ ਅਸਥਾਈ ਪਾਬੰਦੀ ਲਾਵੇ ਜਿੱਥੇ ਨਵੇਂ ਕੋਰੋਨਾ ਸਟ੍ਰੇਨ ਦੇ ਮਰੀਜ਼ ਮਿਲੇ ਹਨ ਤਾਂ ਜੋ ਕੋਵਿਡ-19 ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 

ਮੁੱਖ ਮੰਤਰੀ ਨੇ ਮੰਗਲਵਾਰ ਦੁਪਹਿਰ ਟੋਰਾਂਟੋ ਦੇ ਇੰਟਰਨੈਸ਼ਨਲ ਪੀਅਰਸਨ ਏਅਰਪੋਰਟ ’ਤੇ ਸੂਬੇ ਵੱਲੋਂ ਲਾਂਚ ਕੀਤੀ ਗਏ ਸਵੈ-ਇਛੁੱਕ ਕੋਵਿਡ-19 ਟੈਸਟਿੰਗ ਪਾਇਲਟ ਪ੍ਰੋਜੈਕਟ ਸਬੰਧੀ ਅਪਡੇਟ ਦਿੰਦੇ ਹੋਏ ਇਹ ਬੇਨਤੀ ਕੀਤੀ। ਡੱਗ ਫੋਰਡ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਤਹਿਤ ਸੂਬੇ ਵਿੱਚ ਹੁਣ ਤੱਕ 6580 ਟੈਸਟ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 146 ਟੈਸਟਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ, ਜਿਨ੍ਹਾਂ ਵਿੱਚ 4 ਮਰੀਜ਼ ਯੂਕੇ ਦੇ ਵੈਰੀਐਂਟ ਵਾਲੇ ਦੱਸੇ ਜਾ ਰਹੇ ਹਨ। ਇਸ ਸਬੰਧੀ ਅਜੇ ਜਾਂਚ ਵੀ ਚੱਲ ਰਹੀ ਹੈ। 6 ਜਨਵਰੀ ਤੋਂ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਉਨਟਾਰੀਓ ਵਿੱਚ ਘੱਟੋ-ਘੱਟ 14 ਦਿਨ ਰੁਕਣ ਵਾਲੇ ਕਿਸੇ ਵੀ ਕੌਮਾਂਤਰੀ ਯਾਤਰੀ ਨੂੰ ਕੋਵਿਡ-19 ਦੀ ਸਵੈਇਛੁੱਕ ਟੈਸਟਿੰਗ ਦੀ ਪੇਸ਼ਕਸ਼ ਕਰਦਾ ਹੈ। ਟੈਸਟ ਦੀ ਰਿਪੋਰਟ 24 ਤੋਂ 48 ਘੰਟੇ ਵਿਚਕਾਰ ਮਿਲ ਜਾਂਦੀ ਹੈ।


Sanjeev

Content Editor

Related News