ਸਾਡੇ ਕੋਰੋਨਾ ਰੋਕੂ ਟੀਕੇ ਦੀ ਹਲਕੀ ਖੁਰਾਕ 6 ਸਾਲ ਤੋਂ ਛੋਟੇ ਬੱਚਿਆਂ 'ਤੇ ਵੀ ਅਸਰਦਾਰ : ਮੋਡਰਨਾ

03/24/2022 1:36:40 AM

ਨਿਊਯਾਰਕ-ਮੋਡਰਨਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸ ਦੇ ਕੋਵਿਡ-19 ਰੋਕੂ ਟੀਕੇ ਦੀ ਹਲਕੀ ਖ਼ੁਰਾਕ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਵੀ ਅਸਰਦਾਰ ਹੈ। ਜੇਕਰ ਰੈਗੂਲੇਟਰ ਇਸ ਤੋਂ ਸਹਿਮਤ ਹੁੰਦੇ ਹਨ ਤਾਂ ਛੋਟੇ ਬੱਚਿਆਂ ਦਾ ਕੋਵਿਡ ਟੀਕਾਕਰਨ ਇਸ ਗਰਮੀ ਤੋਂ ਹੀ ਸ਼ੁਰੂ ਹੋ ਸਕਦਾ ਹੈ। ਮੋਡਰਨਾ ਨੇ ਕਿਹਾ ਕਿ ਆਉਣ ਵਾਲੇ ਹਫ਼ਤੇ 'ਚ ਉਹ ਅਮਰੀਕਾ ਅਤੇ ਯੂਰਪ ਦੇ ਰੈਗੂਲੇਟਰ ਤੋਂ 6 ਸਾਲ ਤੋਂ ਛੋਟੇ ਬੱਚਿਆਂ ਲਈ ਦੋ ਹਲਕੀ ਖੁਰਾਕ ਦਿੱਤੇ ਜਾਣ ਦੇ ਸਬੰਧ 'ਚ ਮਨਜ਼ੂਰੀ ਦੀ ਬੇਨਤੀ ਕਰੇਗਾ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਇਕ ਮਹੀਨੇ ਦੀ ਲੜਾਈ ਦੌਰਾਨ 7,000 ਤੋਂ 15,000 ਰੂਸੀ ਸੈਨਿਕ ਮਾਰੇ ਗਏ : ਨਾਟੋ

ਕੰਪਨੀ ਅਮਰੀਕਾ 'ਚ ਵੱਡੇ ਬੱਚਿਆਂ ਅਤੇ ਬਾਲਗਾਂ ਲਈ ਵੀ ਜ਼ਿਆਦਾ ਖ਼ੁਰਾਕ ਵਾਲੇ ਉਸ ਦੇ ਟੀਕੇ ਲਈ ਮਨਜ਼ੂਰੀ ਚਾਹੁੰਦੀ ਹੈ। ਖੋਜ ਦੇ ਸ਼ੁਰੂਆਤੀ ਨਤੀਜਿਆਂ 'ਚ ਸਾਹਮਣੇ ਆਇਆ ਹੈ ਕਿ ਬਾਲਗਾਂ ਨੂੰ ਦਿੱਤੀ ਜਾਣ ਵਾਲੀ ਟੀਕੇ ਦੀ ਖੁਰਾਕ ਦੇ ਤਿਹਾਈਸ ਹਿੱਸੇ ਦੀ ਖੁਰਾਕ ਤੋਂ ਛੋਟੇ ਬੱਚਿਆਂ 'ਚ ਵਾਇਰਸ ਨਾਲ ਲੜਨ ਯੋਗ ਉੱਚ ਪੱਧਰੀ ਐਂਟੀਬਾਡੀ ਵਿਕਸਿਤ ਹੁੰਦੀ ਹੈ। ਹਾਲਾਂਕਿ, ਇਸ ਨਾਲ ਕੋਰੋਨਾ ਵਾਇਰਸ ਦੇ ਪੁਰਾਣੇ ਵੇਰੀਐਂਟ ਦੀ ਤੁਲਨਾ 'ਚ ਓਮੀਕ੍ਰੋਨ ਵੇਰੀਐਂਟ ਵਿਰੁੱਧ ਘੱਟ ਅਸਰਦਾਰ ਪਾਇਆ ਗਿਆ।

ਮੋਡਰਨਾ ਦੇ ਮੁਖੀ ਡਾ. ਸਟੀਫ਼ਨ ਹੇਗ ਨੇ ਐਸਸੀਏਟੇਡ ਪ੍ਰੈੱਸ ਨੂੰ ਕਿਹਾ ਕਿ ਟੀਕਾ ਵੱਡੇ ਬੱਚਿਆਂ ਨੂੰ ਵੀ ਕੋਵਿਡ ਤੋਂ ਉਨੀਂ ਹੀ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਨ੍ਹੀਂ ਕਿ ਬਾਲਗਾਂ ਨੂੰ। ਅਸੀਂ ਸੋਚਦੇ ਹਾਂ ਕਿ ਇਹ ਇਕ ਚੰਗੀ ਖ਼ਬਰ ਹੈ। ਅਮਰੀਕਾ 'ਚ ਫ਼ਿਲਹਾਲ ਪੰਜ ਸਾਲ ਤੋਂ ਘੱਟ ਉਮਰ ਦੇ ਕਰੀਬ 18 ਲੱਖ ਬੱਚੇ ਟੀਕਾਕਰਨ ਦੇ ਦਾਇਰੇ 'ਚ ਨਹੀਂ ਹਨ। ਹਾਲਾਂਕਿ, ਹੋਰ ਟੀਕਾ ਨਿਰਮਾਤਾ ਕੰਪਨੀ ਫਾਈਜ਼ਰ ਅਜੇ ਸਕੂਲ ਜਾਣ ਵਾਲੇ ਬੱਚਿਆਂ, 12 ਅਤੇ ਇਸ ਤੋਂ ਜ਼ਿਆਦਾ ਉਮਰ ਵਰਗ ਦੇ ਲਈ ਟੀਕੇ ਦੀ ਪੇਸ਼ਕਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News