ਬਾਈਡੇਨ ਪ੍ਰਸ਼ਾਸਨ ਦੁਆਰਾ ਕੀਤੀ ਜਾਵੇਗੀ ਡੋਰ ਟੂ ਡੋਰ ਟੀਕਾਕਰਨ ਯਤਨਾਂ ਦੀ ਸ਼ੁਰੂਆਤ

Thursday, Jul 08, 2021 - 05:21 PM (IST)

ਬਾਈਡੇਨ ਪ੍ਰਸ਼ਾਸਨ ਦੁਆਰਾ ਕੀਤੀ ਜਾਵੇਗੀ ਡੋਰ ਟੂ ਡੋਰ ਟੀਕਾਕਰਨ ਯਤਨਾਂ ਦੀ ਸ਼ੁਰੂਆਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਯਤਨਾਂ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੁਆਰਾ ਇੱਕ ਨਵੇਂ ਪ੍ਰੋਗਰਾਮ ਨਾਲ ਅਮਰੀਕੀ ਲੋਕਾਂ ਨੂੰ ਕੋਵਿਡ -19 ਵਿਰੁੱਧ ਟੀਕਾ ਲਗਵਾਉਣ ਲਈ ਯਤਨ ਤੇਜ਼ ਕਰਨ ਦੇ ਉਦੇਸ਼ ਨਾਲ ਘਰ ਘਰ ਜਾਕੇ ਲੋਕਾਂ ਨੂੰ ਟੀਕੇ ਲਗਵਾਉਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਕਮਿਊਨਿਟੀਆਂ ਵਿੱਚ ਘਰ ਘਰ ਜਾਣ ਦੀ ਜਰੂਰਤ ਹੈ ਅਤੇ ਇਸ ਪ੍ਰਕਿਰਿਆ ਤਹਿਤ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣ ਵਾਲੇ ਕਰਮਚਾਰੀ ਕੋਰੋਨਾ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਜਾਣਕਾਰੀ ਦੇਣਗੇ। 

ਪੜ੍ਹੋ ਇਹ ਅਹਿਮ ਖਬਰ- ਲੋੜ ਤੋਂ ਵੱਧ 'ਖੰਡ' ਖਾ ਰਹੇ ਹਨ ਬੱਚੇ, ਡਾਇਬੀਟੀਜ਼ ਤੋਂ ਬਚਣ ਲਈ ਮਾਹਰਾਂ ਨੇ ਦਿੱਤੀ ਇਹ ਰਾਏ

ਅਮਰੀਕੀ ਪ੍ਰਸ਼ਾਸਨ 70% ਯੋਗ ਵਿਅਕਤੀਆਂ ਨੂੰ 4 ਜੁਲਾਈ ਤੱਕ ਇੱਕ ਖੁਰਾਕ ਨਾਲ ਟੀਕਾਕਰਨ ਕਰਨ ਦੇ ਮਿੱਥੇ ਟੀਚੇ ਨੂੰ ਹਾਸਲ ਕਰਨ ਵਿੱਚ ਅਸਫਲ ਰਿਹਾ ਹੈ। ਪ੍ਰੈਸ ਸਕੱਤਰ ਜੇਨ ਪਸਾਕੀ ਅਨੁਸਾਰ ਇਸ ਹਫਤੇ ਦੇ ਅੰਤ ਤੱਕ ਤਕਰੀਬਨ 160 ਮਿਲੀਅਨ ਅਮਰੀਕੀ ਲੋਕਾਂ ਦੇ ਪੂਰੀ ਤਰ੍ਹਾਂ ਟੀਕੇ ਲਗਾਏ ਜਾਣਗੇ।ਘਰ-ਘਰ ਜਾਕੇ ਵੈਕਸੀਨ ਦੀ ਜਾਣਕਾਰੀ ਦੇਣ ਵਾਲੀ ਮੁਹਿੰਮ ਤੋਂ ਇਲਾਵਾ, ਪਸਾਕੀ ਅਨੁਸਾਰ ਸਰਕਾਰ ਦੁਆਰਾ ਤੇਜ ਟੀਕਾਕਰਨ ਲਈ ਹੋਰ ਯਤਨ ਵੀ ਕੀਤੇ ਜਾਣਗੇ ਜਿਸ ਤਹਿਤ ਪ੍ਰਾਇਮਰੀ ਕੇਅਰ ਡਾਕਟਰਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ।


author

Vandana

Content Editor

Related News