ਅਮਰੀਕਾ ਦੀ ਬੇਹਤਰੀ ਲਈ ਨਵੇਂ ਕਾਨੂੰਨਾਂ ਰਾਹੀਂ ਡੋਨਲਡ ਟਰੰਪ ਨੇ ਗੈਰਕਾਨੂੰਨੀ ਦਾਖਲੇ ''ਤੇ ਲਗਾਈ ਰੋਕ

04/24/2017 5:25:19 PM

ਵਾਸ਼ਿੰਗਟਨ (ਰਾਜ ਗੋਗਨਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਇਕ ਨਵੇਂ ਕਾਨੂੰਨ ''ਤੇ ਹਸਤਾਖਰ ਕੀਤੇ ਹਨ। ਇਸ ਕਾਨੂੰਨ ਮੁਤਾਬਕ ਬਿਨਾਂ ਵੀਜ਼ਾ ਅਮਰੀਕਾ ਵਿਚ ਕੋਈ ਵੀ ਵਿਅਕਤੀ ਦਾਖਲ ਨਹੀਂ ਹੋ ਸਕੇਗਾ। ਦੂਜੇ ਦੇਸ਼ਾਂ ਦੇ ਜੋ ਲੋਕ ਅਮਰੀਕਾ ਵਿਚ ਅੱਜ ਤੋ ਬਾਰਡਰ ਰਾਹੀਂ ਚੋਰੀ ਦਾਖਲ ਹੋਣਗੇ, ਉਨਾਂ ਨੂੰ ਤੁਰੰਤ ਵਾਪਸ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਜਾਵੇਗਾ। ਪਹਿਲਾਂ ਉਨਾਂ ਨੂੰ ਫੜ ਕੇ ਜੇਲ ਵਿਚ ਸੁੱਟਿਆ ਜਾਦਾ ਸੀ ਅਤੇ ਉਹ ਜ਼ਮਾਨਤ ਭਰ ਕੇ ਕੋਈ ਵੀ ਜੇਲ ਤੋਂ ਰਿਹਾਅ ਹੋ ਸਕਦਾ ਸੀ ਹੁਣ ਜਮਾਨਤ ਬੰਦ ਕਰ ਦਿੱਤੀ ਹੈ। ਜੇਕਰ ਜੇ ਕਿਸੇ ਕੋਲ ਪਾਸਪੋਰਟ ਨਹੀ ਹੈ ਤਾਂ ਉਸ ਨੂੰ 8 ਮਹੀਨੇ ਜੇਲ ਵਿਚ ਰੱਖ ਕੇ ਉਸ ਦੇ ਦੇਸ਼ ਤੋ ਪਾਸਪੋਰਟ ਲੈ ਕੇ ਵਾਪਿਸ ਭੇਜਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਜੋ ਵਿਅਕਤੀ ਏਜੰਟਾਂ ਰਾਹੀਂ ਦੂਜੇ ਦੇਸ਼ਾਂ ''ਚ ਦਾਖਲ ਹੋ ਕੇ ਅਮਰੀਕਾ ''ਚ ਚੋਰੀ ਦਾਖਲ ਹੁੰਦੇ ਸਨ, ਉਹ ਇਹ ਖਤਰਾ ਮੁੱਲ ਨਾ ਲੈਣ। ਅਮਰੀਕਾ ਸਖ਼ਤੀ ਨਾਲ ਇਸ ਨਿਯਮ ਨੂੰ ਲਾਗੂ ਲਈ ਕਰ ਰਿਹਾ ਹੈ ਕਿਉਂਕਿ ਇਥੇ ਕਈ ਮਿਲੀਅਨ ਲੋਕੀਂ ਗੈਰਕਾਨੂੰਨੀ ਢੰਗ ਨਾਲ ਦਾਖਲ ਹੋ ਚੁੱਕੇ ਹਨ, ਜਿਨ੍ਹਾਂ ਨੇ ਇਥੇ ਮਿਲਣ ਵਾਲੀ ਮਜ਼ਦੂਰੀ ਨੂੰ ਢਾਹ ਲਾਈ ਹੋਈ ਹੈ ਅਤੇ ਟੈਕਸ ਚੋਰੀ ਕਰ ਰਹੇ ਹਨ ਅਤੇ ਕੈਸ਼ ਘੱਟ ਪੈਸਿਆਂ ''ਤੇ ਕੰਮ ਕਰਕੇ ਅਮਰੀਕਾ ਦੀ ਰੋਜ਼ੀ-ਰੋਟੀ ਨੂੰ ਢਾਹ ਲਾਈ ਹੋਈ ਹੈ। 

Related News