ਟਰੰਪ ਪਹੁੰਚੇ ਜਾਪਾਨ
Saturday, May 25, 2019 - 04:26 PM (IST)

ਟੋਕੀਓ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਪਾਨ ਦੇ ਨਾਲ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਉੱਤਰ ਕੋਰੀਆ ਤੋਂ ਵਧਦੇ ਖਤਰੇ 'ਤੇ ਚਰਚਾ ਕਰਨ ਲਈ ਆਪਣੀ ਚਾਰ ਦਿਨਾਂ ਯਾਤਰਾ 'ਤੇ ਸ਼ਨੀਵਾਰ ਨੂੰ ਟੋਕੀਓ ਪਹੁੰਚੇ ਹਨ।
ਜਾਪਾਨ ਤੇ ਅਮਰੀਕਾ ਦੇ ਅਧਿਕਾਰੀਆਂ ਨੇ ਟਰੰਪ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਵਿਚਾਲੇ ਦੇ ਸਬੰਧਾਂ ਨੂੰ 'ਅਨ-ਐਕਸਪੈਕਟਡ' ਦੱਸਦਿਆਂ ਇਸ ਦਾ ਸ਼ਲਾਘਾ ਕੀਤੀ। ਦੋਵਾਂ ਦੇਸ਼ਾਂ ਦੇ ਵਿਚਾਲੇ ਸਿਆਸੀ ਸਬੰਧ ਮਜ਼ਬੂਤ ਕਰਨ ਲਈ ਦੋਵੇਂ ਨੇਤਾ ਗੱਲਬਾਤ ਕਰਨਗੇ। ਟਰੰਪ ਸੋਮਵਾਰ ਨੂੰ ਜਾਪਾਨ ਦੇ ਨਵੇਂ ਰਾਜਾ ਨਾਰੂਹਿਤੋ ਨਾਲ ਮੁਲਾਕਾਤ ਕਰਨਗੇ। ਨਾਰੂਹਿਤੋ ਇਸ ਮਹੀਨੇ ਦੀ ਸ਼ੁਰੂਆਤ 'ਚ ਜਾਪਾਨ ਦੀ ਰਾਜਗੱਦੀ 'ਤੇ ਬੈਠੇ ਹਨ। ਉਥੇ ਹੀ ਆਬੇ ਹਾਲ ਹੀ 'ਚ ਅਮਰੀਕਾ ਤੋਂ ਪਰਤੇ ਹਨ ਤੇ ਟਰੰਪ ਵੀ ਕਰੀਬ ਮਹੀਨੇ ਭਰ ਬਾਅਦ ਓਸਾਕਾ 'ਚ ਆਯੋਜਿਤ ਹੋਣ ਵਾਲੇ ਜੀ-20 ਨੇਤਾਵਾਂ ਦੇ ਸਿਖਰ ਸੰਮੇਲਨ ਲਈ ਦੁਬਾਰਾ ਜਾਪਾਨ ਆਉਣਗੇ।