ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ

Monday, Jun 07, 2021 - 09:47 AM (IST)

ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ

ਵਾਸ਼ਿੰਗਟਨ (ਯੂ. ਐੱਨ. ਆਈ.) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਹਾਰਨ ਤੋਂ ਬਾਅਦ ਪਹਿਲੀ ਵਾਰ ਮਿਸ਼ਨ 2024 ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਸੀਂ ਨਾਰਥ ਕੈਰੋਲੀਨਾ ਚੋਣ ਜਿੱਤਣ ਜਾ ਰਹੇ ਹਾਂ। ਉਨ੍ਹਾਂ ਮੁੜ 2024 ਵਿਚ ਰਾਸ਼ਟਰਪਤੀ ਚੋਣ ਲੜਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਰਿਬਲਿਕਨ ਪਾਰਟੀ ਇਕ ਵਾਰ ਮੁੜ 2024 ਵਿਚ ਸੱਤਾ ’ਚ ਹੋਵੇਗੀ।

ਇਹ ਵੀ ਪੜ੍ਹੋ: ਸਪਰਮ ਡੋਨੇਸ਼ਨ ਦੀ ਮਦਦ ਨਾਲ ਦੁਨੀਆ ’ਚ ਆਈ ਕੁੜੀ ਨੇ ਲੱਭੇ ਆਪਣੇ 63 ਭਰਾ-ਭੈਣ

ਨਾਰਥ ਕੈਰੋਲੀਨਾ ਰਿਪਬਲਿਕਨ ਪਾਰਟੀ ਦੇ 2021 ਦੀ ਕਨਵੈਂਸ਼ਨ ਵਿਚ ਬੋਲਦਿਆਂ ਟਰੰਪ ਨੇ ਕਿਹਾ ਕਿ 2024 ਦੀ ਚੋਣ ਲਈ ਅਸੀਂ ਅਜਿਹੀ ਜ਼ਮੀਨ ਤਿਆਰ ਕਰਾਂਗੇ, ਜਿਸ ਨਾਲ 2022 ਵਿਚ ਨਾਰਥ ਕੈਰੋਲੀਨਾ ’ਤੇ ਇਕ ਵਾਰ ਮੁੜ ਰਿਬਲਿਕਨ ਪਾਰਟੀ ਦੀ ਜਿੱਤ ਦਰਜ ਹੋ ਸਕੇ। ਉਨ੍ਹਾਂ ਕਿਹਾ ਕਿ ਰਿਪਬਲਿਕਨ ਕੋਲ ‘ਜ਼ਬਰਦਸਤ’ 2022 ਹੋਵੇਗਾ ਅਤੇ ਦੇਸ਼ ਦੀ ਹੋਂਦ ਹਰ ਪੱਧਰ ’ਤੇ ਰਿਪਬਲਿਕਨ ਦੇ ਚੁਣੇ ਜਾਣ ’ਤੇ ਨਿਰਭਰ ਕਰਦੀ ਹੈ। ਟਰੰਪ ਨੇ ਰਿਪਬਲਿਕਨ ਨੇਤਾਵਾਂ ਨੂੰ ਅਗਲੇ ਸਾਲ ਦੀਆਂ ਮੱਧਕਾਲੀ ਚੋਣਾਂ ਵਿਚ ਉਨ੍ਹਾਂ ਪ੍ਰਤੀ ਵਫਾਦਾਰ ਰਹੇ ਉਮੀਦਵਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੋ ਬਾਈਡੇਨ ਪ੍ਰਸ਼ਾਸਨ ਵਲੋਂ ਅਮਰੀਕਾ ਨੂੰ ‘ਨੀਵਾਂ ਦਿਖਾਇਆ ਅਤੇ ਅਪਮਾਨਤ ਕੀਤਾ’ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਡਰੱਗਜ਼ ਦਾ ਹੜ੍ਹ ਆ ਰਿਹਾ ਹੈ। ਸਾਡੇ ਉਦਯੋਗਾਂ ਨੂੰ ਵਿਦੇਸ਼ੀ ਸਾਈਬਰ ਹਮਲਿਆਂ ਨਾਲ ਲੁੱਟਿਆ ਜਾ ਰਿਹਾ ਹੈ। ਇਹ ਸਾਡੇ ਦੇਸ਼ ਅਤੇ ਸਾਡੇ ਨੇਤਾਵਾਂ ਲਈ ਸਨਮਾਨ ਦੀ ਕਮੀ ਹੈ ਕਿ ਉਹ ਚੀਨ ਅੱਗੇ ਝੁਕ ਰਹੇ ਹਨ। ਸਾਬਕਾ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਬਾਈਡੇਨ ਪ੍ਰਸ਼ਾਸਨ ਅਮਰੀਕਾ ਵਿਚ ਗਲਤ ਢੰਗ ਦੀ ਵਿਚਾਰਧਾਰਾ ਫੈਲਾਅ ਰਿਹਾ ਹੈ, ਜਿਸ ਨਾਲ ਏਕਤਾ ਨਹੀਂ ਸਗੋਂ ਹੋਰ ਵੰਡ ਹੋਵੇਗੀ।

ਇਹ ਵੀ ਪੜ੍ਹੋ: ਪਾਕਿਸਤਾਨ ’ਚ 2 ਟਰੇਨਾਂ ਵਿਚਾਲੇ ਹੋਈ ਟੱਕਰ, 30 ਲੋਕਾਂ ਦੀ ਮੌਤ

ਫੇਸਬੁੱਕ ’ਤੇ ਵਾਪਸ ਆਉਣ ’ਚ ਦਿਲਚਸਪੀ ਨਹੀਂ
ਡੋਨਾਲਡ ਟਰੰਪ ਨੇ ਕਿਹਾ ਕਿ ਜੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਉਨ੍ਹਾਂ ਨੂੰ ਇਸ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਪਸ ਆਉਣ ਦੀ ਇਜਾਜ਼ਤ ਦੇਣਗੇ ਵੀ ਤਾਂ ਉਨ੍ਹਾਂ ਨੂੰ ਅਸਲ ’ਚ ਇਸ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਹ ਰਾਸ਼ਟਰਪਤੀ ਅਹੁਦੇ ਤੋਂ ਹਟੇ ਹਨ, ਜ਼ੁਕਰਬਰਗ ਦਾ ਰਵੱਈਆ ਉਨ੍ਹਾਂ ਪ੍ਰਤੀ ਬਦਲ ਗਿਆ। ਫੇਸਬੁੱਕ ਵਲੋਂ ਉਨ੍ਹਾਂ ’ਤੇ 2 ਸਾਲ ਦੀ ਪਾਬੰਦੀ ਲਾਉਣਾ ਉਨ੍ਹਾਂ ਨੂੰ ਵੋਟ ਦੇਣ ਵਾਲੇ ਸਾਢੇ 7 ਕਰੋੜ ਅਮਰੀਕੀਆਂ ਦਾ ਅਪਮਾਨ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਰੱਖਿਆ ਉਤਪਾਦਨ ਕਾਨੂੰਨ ਤੋਂ ਹਟਾਈ ਪਾਬੰਦੀ, ਮਿੱਤਰ ਦੇਸ਼ਾਂ ਨੂੰ 2.5 ਕਰੋੜ ਵੈਕਸੀਨ

ਕੋਰੋਨਾ ਨਾਲ ਹੋਏ ਨੁਕਸਾਨ ਦਾ ਸਾਰੇ ਦੇਸ਼ ਚੀਨ ਤੋਂ ਮੰਗਣ ਮੁਆਵਜ਼ਾ
ਡੋਨਾਲਡ ਟਰੰਪ ਨੇ ਕੋਵਿਡ-19 ਨਾਲ ਹੋਏ ਨੁਕਸਾਨ ’ਤੇ ਅਮਰੀਕਾ ਤੇ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ ਕਿ ਉਹ ਚੀਨ ਤੋਂ ਮੁਆਵਜ਼ੇ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਮਰੀਕਾ ਤੇ ਦੁਨੀਆ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਮੁਆਵਜ਼ਾ ਤੇ ਜਵਾਬਦੇਹੀ ਯਕੀਨੀ ਬਣਾਏ। ਸਾਨੂੰ ਸਾਰਿਆਂ ਨੂੰ ਇਕ ਸੁਰ ’ਚ ਐਲਾਨ ਕਰਨਾ ਚਾਹੀਦਾ ਹੈ ਕਿ ਚੀਨ ਨੂੰ ਭੁਗਤਾਨ ਕਰਨਾ ਪਵੇਗਾ।

ਇਹ ਵੀ ਪੜ੍ਹੋ: ਟਰੰਪ ਨੇ ਚੀਨ ਨੂੰ ਫਿਰ ਘੇਰਿਆ, ਕਿਹਾ- ਹੁਣ ਦੁਸ਼ਮਣ ਵੀ ਕਹਿ ਰਹੇ ਨੇ ਚੀਨੀ ਵਾਇਰਸ ਸਬੰਧੀ ਮੈਂ ਸਹੀ ਸੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News