ਡੋਨਾਲਡ ਟਰੰਪ ਨੇ ਕ੍ਰਿਸ ਰਾਈਟ ਨੂੰ ਊਰਜਾ ਮੰਤਰੀ ਵਜੋਂ ਕੀਤਾ ਨਾਮਜ਼ਦ

Monday, Nov 18, 2024 - 01:57 PM (IST)

ਡੋਨਾਲਡ ਟਰੰਪ ਨੇ ਕ੍ਰਿਸ ਰਾਈਟ ਨੂੰ ਊਰਜਾ ਮੰਤਰੀ ਵਜੋਂ ਕੀਤਾ ਨਾਮਜ਼ਦ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਲਿਬਰਟੀ ਐਨਰਜੀ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ ਰਾਈਟ ਨੂੰ ਊਰਜਾ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ। ਡੇਨਵਰ ਸਥਿਤ ਲਿਬਰਟੀ ਐਨਰਜੀ ਊਰਜਾ ਖੇਤਰ ’ਚ ਇਕ ਵੱਡੀ ਕੰਪਨੀ ਹੈ।

ਇਹ ਵੀ ਪੜ੍ਹੋ: ਸਾਊਦੀ ਅਰਬ ਨੇ ਇਸ ਸਾਲ ਹੁਣ ਤੱਕ 100 ਤੋਂ ਵੱਧ ਵਿਦੇਸ਼ੀਆਂ ਨੂੰ ਦਿੱਤੀ ਸਜ਼ਾ-ਏ-ਮੌਤ

ਰਾਈਟ ਨੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੇ ਯਤਨਾਂ ’ਤੇ ਹਮੇਸ਼ਾ ਸਪੱਸ਼ਟ ਤੌਰ ’ਤੇ ਬੋਲਿਆ ਹੈ ਅਤੇ ਉਹ ਜੈਵਿਕ ਈਂਧਨ ਨੂੰ ਉਤਸ਼ਾਹਿਤ ਕਰ ਸਕਦੇ ਹਨ, ਜਿਨ੍ਹਾਂ ’ਚ ਕੁਦਰਤੀ ਗੈਸ ਨਿਰਯਾਤ ਪ੍ਰਵਾਨਗੀਆਂ ’ਤੇ ਬਾਈਡੇਨ ਪ੍ਰਸ਼ਾਸਨ ਦੀ ਇਕ ਸਾਲ ਦੀ ਰੋਕ ਨੂੰ ਖਤਮ ਕਰਨ ਲਈ ਕਾਰਵਾਈ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਬੰਗਲਾਦੇਸ਼ ਟ੍ਰਿਬਿਊਨਲ ਸਾਬਕਾ PM ਹਸੀਨਾ ਦੀ ਗ੍ਰਿਫਤਾਰੀ ਸਬੰਧੀ ਪੁਲਸ ਤੋਂ ਲਵੇਗਾ ਜਾਣਕਾਰੀ

ਰਾਈਟ ਨੂੰ ਊਰਜਾ ਮੰਤਰਾਲਾ ਦਾ ਮੁਖੀ ਨਿਯੁਕਤ ਕਰਨ ਦੇ ਫੈਸਲੇ ਦਾ ਤੇਲ ਅਤੇ ਗੈਸ ਕਾਰੋਬਾਰੀ ਹੈਰੋਲਡ ਹੈਮ ਨੇ ਵੀ ਸਮਰਥਨ ਕੀਤਾ ਹੈ। ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਜੌਨ ਬੈਰਾਸੋ ਨੇ ਕ੍ਰਿਸ ਦੀ ਮਨਜ਼ੂਰੀ ਨੂੰ ਜਾਇਜ਼ ਠਹਿਰਾਇਆ ਹੈ। ਬੈਰਾਸੋ ਨੂੰ ਊਰਜਾ ਅਤੇ ਕੁਦਰਤੀ ਸਰੋਤ ਕਮੇਟੀ ਦਾ ਚੇਅਰ ਨਿਯੁਕਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਪੰਕਜ ਲਾਂਬਾ ਦੀ ਭਾਲ 'ਚ ਜੁਟੀ ਲੰਡਨ ਪੁਲਸ, ਤਸਵੀਰ ਕੀਤੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News