ਟਰੰਪ ਨੇ ਵ੍ਹਾਈਟ ਹਾਊਸ ਨੂੰ ''ਘਟੀਆ'' ਦੱਸਣ ਦੀਆਂ ਖਬਰਾਂ ਨੂੰ ਕੀਤਾ ਖਾਰਜ
Thursday, Aug 03, 2017 - 05:23 PM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਸ ਖਬਰ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਨੂੰ 'ਘਟੀਆ ਥਾਂ' ਕਿਹਾ ਹੈ। ਮੰਗਲਵਾਰ ਨੂੰ ਇਕ ਅੰਗਰੇਜ਼ੀ ਵੈੱਬਸਾਈਟ ਨੇ ਇਕ ਲੇਖ ਪ੍ਰਕਾਸ਼ਤ ਕੀਤਾ ਸੀ, ਜਿਸ ਦੇ ਜਵਾਬ ਵਿਚ ਟਰੰਪ ਨੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੱਤੀ। ਟਰੰਪ ਨੇ ਨਿਊਜਰਸੀ ਦੇ ਬੈਡਮਨਿਸਟਰ ਸਥਿਤ ਗੋਲਫ ਕੋਰਸ 'ਚ ਕਲੱਬ ਦੇ ਮੈਂਬਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਇੱਥੇ ਇਸ ਲਈ ਵਾਰ-ਵਾਰ ਆਉਂਦੇ ਹਨ ਕਿਉਂਕਿ 'ਵ੍ਹਾਈਟ ਹਾਊਸ ਇਕ ਘਟੀਆ'' ਥਾਂ ਹੈ।
ਟਰੰਪ ਨੇ ਕੱਲ ਭਾਵ ਬੁੱਧਵਾਰ ਦੀ ਰਾਤ ਨੂੰ ਟਵੀਟ ਕਰ ਕੇ ਇਨ੍ਹਾਂ ਖਬਰਾਂ ਨੂੰ ਖਾਰਜ ਕੀਤਾ। ਉਨ੍ਹਾਂ ਨੇ ਲਿਖਿਆ, ''ਮੈਂ ਵ੍ਹਾਈਟ ਹਾਊਸ ਨਾਲ ਪਿਆਰ ਕਰਦਾ ਹਾਂ, ਮੈਂ ਜਿੰਨੇ ਵੀ ਘਰ ਦੇਖੇ ਹਨ, ਉਨ੍ਹਾਂ 'ਚੋਂ ਇਹ ਸਭ ਤੋਂ ਸੁੰਦਰ ਹੈ ਪਰ ਝੂਠੀਆਂ ਖਬਰਾਂ ਕਹਿੰਦੀਆਂ ਹਨ ਕਿ ਮੈਂ ਇਸ ਨੂੰ ਇਕ ਘਟੀਆ ਥਾਂ ਦੱਸਿਆ ਹੈ, ਜੋ ਕਿ ਬਿਲਕੁੱਲ ਝੂਠ ਹੈ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਟਰੰਪ ਹਰ ਹਫਤੇ ਆਪਣੀਆਂ ਵੱਖ-ਵੱਖ ਜਾਇਦਾਦ ਦਾ ਦੌਰਾ ਕਰਦੇ ਹਨ, ਜਿਨ੍ਹਾਂ 'ਚੋਂ ਬੈਡਮਨਿਸਟਰ ਕਲੱਬ ਇਕ ਹੈ।