ਡੋਨਾਲਡ ਟਰੰਪ ਨੇ ਬ੍ਰੈਂਡਨ ਕਾਰ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

Monday, Nov 18, 2024 - 10:27 AM (IST)

ਵੈਸਟ ਪਾਮ ਬੀਚ (ਪੋਸਟ ਬਿਊਰੋ)- ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (ਐਫ.ਸੀ.ਸੀ) ਦੇ ਸੀਨੀਅਰ ਰਿਪਬਲਿਕਨ ਅਧਿਕਾਰੀ ਬ੍ਰੈਂਡਨ ਕਾਰ ਨੂੰ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। FCC ਉਹ ਏਜੰਸੀ ਹੈ ਜੋ ਸੰਯੁਕਤ ਰਾਜ ਵਿੱਚ ਪ੍ਰਸਾਰਣ, ਦੂਰਸੰਚਾਰ ਅਤੇ ਬ੍ਰੌਡਬੈਂਡ ਨੂੰ ਨਿਯੰਤ੍ਰਿਤ ਕਰਦੀ ਹੈ। ਕਾਰ ਕਮਿਸ਼ਨ ਦਾ ਲੰਬੇ ਸਮੇਂ ਤੋਂ ਮੈਂਬਰ ਹੈ ਅਤੇ ਪਹਿਲਾਂ FCC ਦੇ ਸਲਾਹਕਾਰ ਜਨਰਲ ਵਜੋਂ ਕੰਮ ਕਰਦਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-'ਗਰਭਵਤੀ ਭਾਰਤੀ ਔਰਤਾਂ ਨਾਲ ਭਰੇ ਨੇ ਕੈਨੇਡਾ ਦੇ ਹਸਪਤਾਲ'

ਸੈਨੇਟ ਨੇ ਸਰਬਸੰਮਤੀ ਨਾਲ ਉਸਨੂੰ ਤਿੰਨ ਵਾਰ ਕਮਿਸ਼ਨ ਲਈ ਚੁਣਿਆ ਸੀ ਅਤੇ ਟਰੰਪ ਤੇ ਬਾਈਡੇਨ ਦੋਵਾਂ ਨੇ ਆਪਣੇ ਕਾਰਜਕਾਲ ਦੌਰਾਨ ਕਾਰ ਨੂੰ ਕਮਿਸ਼ਨ ਲਈ ਨਾਮਜ਼ਦ ਕੀਤਾ ਸੀ। ਐਫ.ਸੀ.ਸੀ ਇੱਕ ਸੁਤੰਤਰ ਏਜੰਸੀ ਹੈ ਜਿਸ ਦੇ ਕੰਮ ਦੀ ਅਮਰੀਕੀ ਕਾਂਗਰਸ ਦੁਆਰਾ ਨਿਗਰਾਨੀ ਕੀਤੀ ਜਾਂਦੀ ਹੈ, ਪਰ ਟਰੰਪ ਨੇ ਕਿਹਾ ਹੈ ਕਿ ਉਹ ਇਸਨੂੰ 'ਵਾਈਟ ਹਾਊਸ' (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਦੇ ਸਖ਼ਤ ਨਿਯੰਤਰਣ ਵਿੱਚ ਲਿਆਉਣਾ ਚਾਹੁੰਦੇ ਹਨ। ਕਾਰ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਅਤੇ ਤਕਨਾਲੋਜੀ ਦੇ ਸਬੰਧ ਵਿੱਚ ਟਰੰਪ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News