ਟਰੰਪ ਪ੍ਰਸ਼ਾਸਨ ਨੇ ਤਿੱਬਤੀ ਭਾਈਚਾਰੇ ਦੀ ਆਰਥਿਕ ਮਦਦ ਬੰਦ ਕਰਨ ਦਾ ਦਿੱਤਾ ਪ੍ਰਸਤਾਵ

05/26/2017 1:21:47 PM

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸਤਾਵ ਦਿੱਤਾ ਹੈ ਕਿ ਤਿੱਬਤ ਦੇ ਲੋਕਾਂ ਦੀ ਵੱਖਰੀ ਪਛਾਣ ਨੂੰ ਬਣਾਈ ਰੱਖਣ ਲਈ ਇਸ ਭਾਈਚਾਰੇ ਨੂੰ ਵਿੱਤੀ ਮਦਦ ਦੇਣ ਦੀ ਦਹਾਕਿਆਂ ਤੋਂ ਚੱਲੀ ਆ ਰਹੀ ਪੁਰਾਣੀ ਨੀਤੀ ਨੂੰ ਬਦਲ ਦਿੱਤਾ ਜਾਵੇ ਅਤੇ ਸਾਲ 2018 'ਚ ਤਿੱਬਤੀ ਲੋਕਾਂ ਨੂੰ ਬਿਲਕੁਲ ਮਦਦ ਨਾ ਦਿੱਤੀ ਜਾਵੇ। ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਦੂਜੇ ਦੇਸ਼ ਹੁਣ ਇਸ ਮਾਮਲੇ 'ਚ ਮਦਦ ਕਰਨ। ਵਿਦੇਸ਼ ਮੰਤਰਾਲੇ ਨੇ ਟਰੰਪ ਦੇ ਪਹਿਲੇ ਸਾਲਾਨਾ ਬਜਟ ਦੇ ਤੌਰ 'ਤੇ ਕਾਂਗਰਸ ਨੂੰ ਇਕ ਵਿਸਥਾਰਪੂਰਵਕ ਪ੍ਰਸਤਾਵ ਭੇਜਿਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਉਸ ਦੇ ਬਜਟ 'ਚ 28 ਫੀਸਦੀ ਤੋਂ ਜਿਆਦਾ ਦੀ ਕਟੌਤੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਮਦਦ ਬੰਦ ਕਰਨ ਦੇ ਇਸ ਫੈਸਲੇ ਨੂੰ 'ਬਹੁਤ ਹੀ ਮੁਸ਼ਕਲ' ਫੈਸਲਾ ਦੱਸਿਆ ਹੈ। ਅਮਰੀਕਾ 'ਚ ਮੌਜੂਦ ਤਿੱਬਤੀ ਭਾਈਚਾਰੇ ਦੇ ਨੇਤਾ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਬੱਚਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਉਹ ਅਜੇ ਬਜਟ ਦੇ ਦਸਤਾਵੇਜ਼ ਪੜ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਤਿੱਬਤੀ ਲੋਕਾਂ ਲਈ ਜੋ ਵੀ ਮਦਦ ਦਿੱਤੀ ਜਾਂਦੀ ਹੈ, ਉਸ ਦਾ ਸੰਚਾਲਨ ਹੁਣ ਤੱਕ ਕਾਂਗਰਸ ਕਰਦੀ ਆਈ ਹੈ। ਡੈਮੋਕਰੈਟਿਕ ਨੇਤਾ ਨੈਂਸੀ ਪੇਲੋਸੀ ਨੇ ਇਸ ਕਦਮ 'ਤੇ ਚਿੰਤਾ ਜਤਾਈ ਹੈ।


Related News