ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਨਫਰਤ ਅਪਰਾਧਾਂ ''ਚ ਹੋਇਆ ਵਾਧਾ
Friday, Feb 02, 2018 - 05:31 PM (IST)

ਵਾਸ਼ਿੰਗਟਨ (ਭਾਸ਼ਾ)— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੁਣੇ ਜਾਣ ਦੇ ਬਾਅਦ ਅਮਰੀਕਾ ਵਿਚ ਦੱਖਣੀ ਏਸ਼ੀਆਈ ਲੋਕਾਂ, ਮੁਸਲਮਾਨਾਂ, ਸਿੱਖਾਂ, ਹਿੰਦੂਆਂ, ਮੱਧ-ਪੂਰਬੀ ਅਤੇ ਅਰਬ ਭਾਈਚਾਰੇ ਵਿਰੁੱਧ ਨਫਰਤ ਅਪਰਾਧ 'ਚ ਕਾਫੀ ਵਾਧਾ ਹੋਇਆ ਹੈ। ਗੈਰ-ਸਰਕਾਰੀ ਸੰਗਠਨ ਸਾਊਥ ਏਸ਼ੀਅਨ ਅਮਰੀਕਨਜ਼ ਲਿਵਿੰਗ ਟੂ-ਗੈਦਰ ਨੇ ਇਕ ਰਿਪੋਰਟ ਵਿਚ ਕਿਹਾ ਕਿ 9 ਨਵੰਬਰ 2016 ਅਤੇ 7 ਨਵੰਬਰ 2017 ਦਰਮਿਆਨ ਵਿਦੇਸ਼ੀ ਮੂਲ ਦੇ ਲੋਕਾਂ ਵਿਰੁੱਧ ਨਫਰਤ ਅਪਰਾਧ ਦੀਆਂ 302 ਘਟਨਾਵਾਂ ਦਰਜ ਕੀਤੀਆਂ ਗਈਆਂ। ਰਿਪੋਰਟ ਮੁਤਾਬਕ ਪਿਛਲੇ ਵਿਸ਼ਲੇਸ਼ਣ ਦੀ ਤੁਲਨਾ ਵਿਚ ਇਹ 45 ਫੀਸਦੀ ਤੋਂ ਵਧ ਦਾ ਵਾਧਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ 213 ਘਟਨਾਵਾਂ ਨਫਰਤ ਅਪਰਾਧ ਦੀਆਂ ਸਨ ਅਤੇ 89 ਘਟਨਾਵਾਂ ਨਫਰਤ ਭਰੇ ਸਿਆਸੀ ਭਾਸ਼ਣਾਂ ਨਾਲ ਜੁੜੀਆਂ ਹੋਈਆਂ ਸਨ।