ਸਨੈਪਚੈਟ ਦਾ ਫੈਸਲਾ, ਰਾਸ਼ਟਰਪਤੀ ਟਰੰਪ ਦੀ ਪੋਸਟ ਨੂੰ ਨਹੀਂ ਕਰੇਗਾ ਪ੍ਰਮੋਟ

Thursday, Jun 04, 2020 - 07:00 PM (IST)

ਸਨੈਪਚੈਟ ਦਾ ਫੈਸਲਾ, ਰਾਸ਼ਟਰਪਤੀ ਟਰੰਪ ਦੀ ਪੋਸਟ ਨੂੰ ਨਹੀਂ ਕਰੇਗਾ ਪ੍ਰਮੋਟ

ਵਾਸ਼ਿੰਗਟਨ (ਬਿਊਰੋ): ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ। ਸਨੈਪਚੈਟ ਨੇ ਕਿਹਾ ਹੈ ਕਿ ਉਸ ਨੇ ਟਰੰਪ ਦੀਆਂ ਪੋਸਟਾਂ ਨੂੰ ਪ੍ਰਮੋਟ ਨਾ ਕਰਨ ਦਾ ਫੈਸਲਾ ਲਿਆ ਹੈ। ਸਨੈਪਚੈਟ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਇਹ ਫੈਸਲਾ ਅਮਰੀਕਾ ਵਿਚ ਹਾਲ ਹੀ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਦੇ ਬਾਰੇ ਵਿਚ ਟਰੰਪ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਮੱਦੇਨਜ਼ਰ ਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਵਿਰੋਧ ਪ੍ਰਦਰਸ਼ਨਾਂ 'ਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਪਹੁੰਚਿਆ ਨੁਕਸਾਨ

ਸਨੈਪਚੈਟ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਟਰੰਪ ਨਸਲੀ ਹਿੰਸਾ ਨੂੰ ਭੜਕਾਉਂਦੇ ਹਨ। ਸਨੈਪਚੈਟ ਨੇ ਬੁੱਧਵਾਰ ਨੂੰ ਕਿਹਾ,''ਅਸੀਂ ਉਹਨਾਂ ਆਵਾਜ਼ਾਂ ਨੂੰ ਨਹੀਂ ਵਧਾਵਾਂਗੇ ਜੋ ਨਸਲੀ ਹਿੰਸਾ ਅਤੇ ਅਨਿਆਂ ਨੂੰ ਵਧਾਵਾ ਦਿੰਦੀਆਂ ਹਨ। ਨਸਲੀ ਹਿੰਸਾ ਅਤੇ ਅਨਿਆਂ ਦੀ ਸਾਡੇ ਸਮਾਡ ਵਿਚ ਕੋਈ ਜਗ੍ਹਾ ਨਹੀਂ ਹੈ ਅਤੇ ਅਸੀਂ ਅਮਰੀਕਾ ਵਿਚ ਸ਼ਾਂਤੀ, ਪਿਆਰ, ਬਰਾਬਰੀ ਅਤੇ ਨਿਆਂ ਦੀ ਮੰਗ ਲਈ ਸਾਰਿਆਂ ਦੇ ਨਾਲ ਖੜ੍ਹੇ ਹਾਂ।'' ਇੱਥ ਦੱਸ ਦਈਏ ਕਿ 25 ਮਈ ਨੂੰ ਅਮਰੀਕਾ ਵਿਚ ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਪੁਲਸ ਦੇ ਹੱਥੋਂ ਮੌਤ ਹੋ ਗਈ ਸੀ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਇਸ ਘਟਨਾ ਦੇ ਬਾਅਦ ਅਮਰੀਕਾ ਦੇ ਕਈ ਸ਼ਹਿਹਾਂ ਵਿਚ ਟਰੰਪ ਸਰਕਾਰ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹਨ।


author

Vandana

Content Editor

Related News