ਟਰੰਪ ਨੇ ਬਾਈਡੇਨ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ, ਰਾਸ਼ਟਰਪਤੀ ਚੋਣਾਂ ਲੜਨ ਦਾ ਦਿੱਤਾ ਸੰਕੇਤ

03/01/2021 6:10:10 PM

ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਓਰਲੈਂਡੋ ਵਿਚ ਕੰਜ਼ਰਵੇਟਿਵ ਪੌਲੀਟੀਕਲ ਐਕਸ਼ਨ ਕਾਨਫਰੰਸ (ਸੀ.ਪੀ.ਏ.ਸੀ.) 2021 ਵਿਚ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਟਰੰਪ ਨੇ ਰਾਸ਼ਟਰਪਤੀ ਅਹੁਦਾ ਛੱਡਣ ਦੇ ਬਾਅਦ ਪਹਿਲੀ ਵਾਰ ਕਿਸੇ ਵੱਡੀ ਜਨਤਕ ਸਭਾ ਵਿਚ ਸ਼ਾਮਲ ਹੁੰਦੇ ਹੋਏ ਐਤਵਾਰ ਨੂੰ ਕਿਹਾ ਕਿ ਆਧੁਨਿਕ ਇਤਿਹਾਸ ਦੇ ਕਿਸੇ ਵੀ ਰਾਸ਼ਟਰਪਤੀ ਦੇ ਪਹਿਲੇ ਮਹੀਨੇ ਦੇ ਕਾਰਜਕਾਲ ਦੀ ਤੁਲਨਾ ਵਿਚ ਜੋਅ ਬਾਈਡੇਨ ਸਭ ਤੋਂ ਵਿਨਾਸ਼ਕਾਰੀ ਹਨ। 

ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਅਮਰੀਕਾ ਵਿਚ ਉਭਰਦੇ ਸਰਹੱਦੀ ਸੰਕਟ ਵੱਲ ਇਸ਼ਾਰਾ ਕਰਦੇ ਹੋਏ ਬਾਈਡੇਨ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਅਮਰੀਕਾ ਦੀ ਪ੍ਰਮੁੱਖ ਕਦਰਾਂ ਕੀਮਤਾਂ ਦੇ ਨਾਲ ਵਿਸ਼ਵਾਤਘਾਤ ਕਰਾਰ ਦਿੱਤਾ। ਉਹਨਾਂ ਨੇ ਕਿਹਾ,''ਪਹਿਲਾਂ ਹੀ ਬਾਈਡੇਨ ਪ੍ਰਸ਼ਾਸਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਨੌਕਰੀ-ਵਿਰੋਧੀ, ਪਰਿਵਾਰ-ਵਿਰੋਧੀ, ਸਰਹੱਦਾਂ-ਵਿਰੋਧੀ, ਊਰਜਾ-ਵਿਰੋਧੀ, ਬੀਬੀਆਂ-ਵਿਰੋਧੀ ਅਤੇ ਵਿਗਿਆਨ-ਵਿਰੋਧੀ ਹਨ।

ਪੜ੍ਹੋ ਇਹ ਅਹਿਮ ਖਬਰ- ਰਮੇਸ਼ ਸੰਘਾ ਨੇ ਸਿੱਖ ਸਾਂਸਦਾਂ 'ਤੇ ਫਿਰ ਲਾਏ ਖਾਲਿਸਤਾਨੀ ਹਮਾਇਤੀ ਹੋਣ‌ ਦੇ ਦੋਸ਼

ਇਸ ਦੇ ਇਲਾਵਾ ਟਰੰਪ ਨੇ ਕਿਹਾ ਹੈ ਕਿ ਉਹ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਲੜ ਸਕਦੇ ਹਨ। ਟਰੰਪ ਨੇ ਐਤਵਾਰ ਨੂੰ ਕਿਹਾ,''ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕੀ ਕਾਨੂੰਨਾਂ ਨੂੰ ਲਾਗੂ ਕਰਨ ਵਾਲੇ ਮੁੱਖ ਕਾਰਜਕਾਰੀ ਦੇ ਤੌਰ 'ਤੇ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ ਹਨ।'' ਇਸ ਦੌਰਾਨ ਉਹਨਾਂ ਨੇ ਇਕ ਵਾਰ ਫਿਰ ਚੋਣਾਂ ਵਿਚ ਘਪਲੇਬਾਜ਼ੀ ਵੱਲ ਇਸ਼ਾਰਾ ਕੀਤਾ। ਉਹਨਾਂ ਨੇ ਕਿਹਾ ਕਿ ਅਸਲ ਵਿਚ ਤੁਸੀਂ ਜਾਣਦੇ ਹੋ ਕਿ ਉਹ ਹਾਲ ਹੀ ਵਿਚ ਰਾਸ਼ਟਰਪਤੀ ਅਹੁਦੇ ਤੋਂ ਹਟੇ ਹਨ। ਟਰੰਪ ਨੇ ਕਿਹਾ ਕਿ ਕੌਣ ਜਾਣਦਾ ਹੈ ਕਿ ਮੈਂ ਬਾਈਡੇਨ ਨੂੰ ਤੀਜੀ ਵਾਰ ਹਰਾ ਵੀ ਸਕਦਾ ਹਾਂ।

ਨੋਟ- ਟਰੰਪ ਵੱਲੋਂ ਦਿੱਤੇ ਬਿਆਨ ਬਾਰੇ, ਕੁਮੈਂਟ ਕਰ ਦਿਓ ਰਾਏ।


Vandana

Content Editor

Related News