ਹੈਰਾਨੀ ਦੀ ਗੱਲ ਹੈ ਕਿ ਟਰੰਪ ਨੇ ਜ਼ੇਲੇਂਸਕੀ ਨੂੰ ਥੱਪੜ ਮਾਰਨ ਤੋਂ ਖ਼ੁਦ ਨੂੰ ਕਿਵੇਂ ਰੋਕਿਆ: ਰੂਸ
Saturday, Mar 01, 2025 - 04:07 PM (IST)

ਮਾਸਕੋ (ਏਪੀ)- ਰੂਸ ਨੇ ਇਸ ਗੱਲ ਨੂੰ ਲੈ ਕੇ ਹੈਰਾਨੀ ਜਤਾਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਵਲ ਦਫਤਰ ਵਿੱਚ ਇੱਕ ਤਿੱਖੀ ਬਹਿਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਥੱਪੜ ਮਾਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕਿਆ। ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ 'ਓਵਲ ਆਫਿਸ' ਵਿੱਚ ਇੱਕ ਮੁਲਾਕਾਤ ਦੌਰਾਨ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਟਰੰਪ ਨੇ ਜ਼ੇਲੇਂਸਕੀ 'ਤੇ "ਲੱਖਾਂ ਲੋਕਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ" ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਕਾਰਵਾਈਆਂ ਤੀਜੀ ਵਿਸ਼ਵ ਜੰਗ ਸ਼ੁਰੂ ਕਰ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-Trump ਦਾ ਨਵਾਂ ਫ਼ੈਸਲਾ, ਅਮਰੀਕਾ ਦੀ ਸਰਕਾਰੀ ਭਾਸ਼ਾ ਬਣੇਗੀ 'ਅੰਗਰੇਜ਼ੀ'
ਮੀਟਿੰਗ ਤੋਂ ਬਾਅਦ ਜ਼ੇਲੇਂਸਕੀ ਆਪਣਾ ਪ੍ਰੋਗਰਾਮ ਅੱਧ ਵਿਚਕਾਰ ਛੱਡ ਕੇ ਵ੍ਹਾਈਟ ਹਾਊਸ ਤੋਂ ਚਲੇ ਗਏ। ਉਹ ਅਮਰੀਕਾ ਨਾਲ ਇੱਕ ਮਹੱਤਵਪੂਰਨ ਖਣਿਜ ਸਮਝੌਤੇ 'ਤੇ ਦਸਤਖ਼ਤ ਕਰਨ ਵਾਲਾ ਸੀ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਮੀਟਿੰਗ ਵਿੱਚ ਹੋਈ ਬਹਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ 'ਟੈਲੀਗ੍ਰਾਮ' 'ਤੇ ਲਿਖਿਆ ਕਿ ਵ੍ਹਾਈਟ ਹਾਊਸ ਵਿੱਚ ਜ਼ੇਲੇਂਸਕੀ ਦਾ ਸਭ ਤੋਂ ਵੱਡਾ ਝੂਠ ਉਨ੍ਹਾਂ ਦਾ ਇਹ ਦਾਅਵਾ ਸੀ ਕਿ ਯੂਕ੍ਰੇਨ 2022 ਵਿੱਚ ਇਕੱਲਾ ਰਹਿ ਗਿਆ ਸੀ ਅਤੇ ਉਸਨੂੰ ਕਿਸੇ ਦਾ ਵੀ ਸਮਰਥਨ ਨਹੀਂ ਸੀ। ਉਨ੍ਹਾਂ ਕਿਹਾ,"ਇਹ ਹੈਰਾਨੀਜਨਕ ਹੈ ਕਿ ਟਰੰਪ ਅਤੇ (ਅਮਰੀਕੀ ਉਪ ਰਾਸ਼ਟਰਪਤੀ ਜੇਡੀ) ਵੈਂਸ ਨੇ ਉਸਨੂੰ ਥੱਪੜ ਮਾਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕਿਆ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।