ਸੜਕ ਬਣਾਉਣ ਵਾਲੀ ਲੁੱਕ ''ਚ ਡੁਬੋ ਕੇ ਕੁੱਤਿਆਂ ਮਰਨ ਲਈ ਸੁੱਟਿਆ (ਦੇਖੋ ਤਸਵੀਰਾਂ)

07/27/2016 3:46:46 PM

ਰੋਮਾਨੀਆ— ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਿਸੇ ਦਾ ਦਿਲ ਡੁੱਬ-ਡੱਬ ਜਾਵੇਗਾ। ਰੋਮਾਨੀਆ ਵਿਖੇ ਕੁੱਤਿਆਂ ਨਾਲ ਕੀਤੀ ਬੇਰਹਿਮੀ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ,  ਜਿਸ ਨੇ ਸਾਰਿਆਂ ਦਾ ਦਿਲ ਦਹਿਲਾਅ ਕੇ ਰੱਖ ਦਿੱਤਾ ਹੈ। ਇੱਥੇ ਕੁਝ ਕੁੱਤਿਆਂ ਨੂੰ ਸੜਕ ਬਣਾਉਣ ਵਾਲੀ ਲੁੱਕ ਵਿਚ ਡੁਬੋ ਦਿੱਤਾ ਗਿਆ। ਇਸ ਤੋਂ ਬਾਅਦ ਵਿਚਾਰੇ ਕੁੱਤੇ ਲੁੱਕ ਵਿਚ ਲਿਬੜੇ ਪਏ ਚੱਲਣ ਤੋਂ ਵੀ ਅਸਮਰੱਥ ਹੋ ਗਏ ਅਤੇ ਸੜਕ ਨਾਲ ਚਿਪਕ ਗਏ। ਇਨ੍ਹਾਂ ਕੁੱਤਿਆਂ ਨੂੰ ਤਰਸਯੋਗ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 
ਜਾਨਵਰ ਭਲਾਈ ਸੰਸਥਾ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਵਿਅਕਤੀ ਨੇ ਆਪਣੇ ਮਨ ਪਰਚਾਵੇ ਲਈ ਬੇਜ਼ੁਬਾਨ ਜਾਨਵਰਾਂ ''ਤੇ ਇਹ ਤਸ਼ੱਦਦ ਢਾਹਿਆ। ਇਨ੍ਹਾਂ ਕੁੱਤਿਆਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਕੁੱਤਿਆਂ ਦੀ ਸਥਿਤੀ ਤਰਸਯੋਗ ਹੈ ਪਰ ਹੌਲੀ-ਹੌਲੀ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।

Kulvinder Mahi

News Editor

Related News