ਕੀਵ ’ਚ ਬੰਬਾਰੀ ਦਰਮਿਆਨ ਖਿਲਰੀਆਂ ਲਾਸ਼ਾਂ ਨੂੰ ਖਿੱਚੀ ਫਿਰਦੇ ਹਨ ਕੁੱਤੇ

Wednesday, Mar 09, 2022 - 09:52 AM (IST)

ਕੀਵ ’ਚ ਬੰਬਾਰੀ ਦਰਮਿਆਨ ਖਿਲਰੀਆਂ ਲਾਸ਼ਾਂ ਨੂੰ ਖਿੱਚੀ ਫਿਰਦੇ ਹਨ ਕੁੱਤੇ

ਕੀਵ (ਭਾਸ਼ਾ)- ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ। ਯੂਕ੍ਰੇਨ ਦੇ ਅਧਿਕਾਰੀਆਂ ਮੁਤਾਬਕ ਰਾਜਧਾਨੀ ਕੀਵ ਦੇ ਉਪ-ਨਗਰਾਂ ਵਿਚ ਵੀ ਗੋਲੀਬਾਰੀ ਜਾਰੀ ਹੈ। ਕੀਵ ਦੇ ਉਪਨਗਰ ਬੁਚਾ ਵਿਚ ਮੇਅਰ ਅਨਾਤੋਲ ਫੇਦੋਰੁਕ ਨੇ ਕਿਹਾ ਕਿ ਅਸੀਂ ਭਾਰੀ ਹਥਿਆਰਾਂ ਨਾਲ ਦਿਨ-ਰਾਤ ਗੋਲਾਬਾਰੀ ਦੇ ਕਾਰਨ ਲਾਸ਼ਾਂ ਨੂੰ ਇਕੱਠਾ ਨਹੀਂ ਕਰ ਸਕੇ। ਸ਼ਹਿਰ ਦੀਆਂ ਸੜਕਾਂ ’ਤੇ ਕੁੱਤੇ ਲਾਸ਼ਾਂ ਨੂੰ ਖਿੱਚੀ ਫਿਰਦੇ ਹਨ। ਇਹ ਇਕ ਮਾੜਾ ਸੁਪਨਾ ਹੈ। ਲਵੀਵ ਦੇ ਮੇਅਰ ਆਦਰੇ ਸਦੋਵੀ ਨੇ ਕਿਹਾ ਕਿ ਪੱਛਮੀ ਯੂਕ੍ਰੇਨ ਵਿਚ ਇਹ ਸ਼ਹਿਰ ਭੋਜਨ ਅਤੇ ਹਜ਼ਾਰਾਂ ਲੋਕਾਂ ਨੂੰ ਸ਼ਰਨ ਦੇਣ ਲਈ ਜੂਝ ਰਿਹਾ ਹੈ ਜੋ ਦੇਸ਼ ਦੇ ਜੰਗ ਪੀੜਤ ਖੇਤਰਾਂ ਤੋਂ ਭੱਜ ਕੇ ਇਥੇ ਆਏ ਹਨ।

ਇਹ ਵੀ ਪੜ੍ਹੋ: ਬ੍ਰਾਜ਼ੀਲ ਦੇ ਨੇਤਾ ਨੇ ਯੂਕ੍ਰੇਨ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਸ਼ਰਮਨਾਕ ਬਿਆਨ, ਖੜ੍ਹਾ ਹੋਇਆ ਬਖੇੜਾ

ਉਨ੍ਹਾਂ ਨੇ ਕਿਹਾ ਕਿ ਸਾਨੂੰ ਵਾਕਈ ਸਹਿਯੋਗ ਦੀ ਲੋੜ ਹੈ। ਆਪਣੇ ਘਰਾਂ ਤੋਂ ਉਜੜੇ ਹੋਏ 2,00,000 ਤੋਂ ਜ਼ਿਆਦਾ ਯੂਕ੍ਰੇਨੀ ਨਾਗਰਿਕ ਹੁਣ ਲਵੀਵ ਵਿਚ ਹਨ, ਜਿਸ ਨਾਲ ਉਨ੍ਹਾਂ ਦੇ ਰਹਿਣ ਲਈ ਖੇਡ ਦੇ ਆਡੀਟੋਰੀਅਮ, ਸਕੂਲ, ਹਸਪਤਾਲ ਅਤੇ ਗਿਰਜਾਘਰ ਦੀਆਂ ਇਮਾਰਤਾਂ ਘੱਟ ਪੈ ਰਹੀਆਂ ਹਨ। ਸੈਲਾਨੀਆਂ ਦਰਮਿਆਨ ਮਸ਼ਹੂਰ ਰਹੇ ਇਸ ਇਤਿਹਾਸਕ ਸ਼ਹਿਰ ਵਿਚ ਜੰਗ ਤੋਂ ਪਹਿਲਾਂ 7,00,000 ਲੋਕ ਰਹਿੰਦੇ ਸਨ। ਮੇਅਰ ਨੇ ਕਿਹਾ ਕਿ ਸ਼ਹਿਰ ਨੂੰ ਰਸੋਈ ਨਾਲ ਲੈਸ ਵੱਡੇ ਟੈਂਟਸ ਦੀ ਲੋੜ ਹੈ, ਤਾਂ ਜੋ ਖਾਣਾ ਬਣਾਇਆ ਜਾ ਸਕੇ। ਜੇਕਰ ਰੂਸੀ ਫੌਜ ਦੇ ਹਮਲਿਆਂ ਵਾਲੇ ਸ਼ਹਿਰਾਂ ਵਿਚ ਮਨੁੱਖੀ ਗਲੀਆਰਾ ਖੋਲ੍ਹਿਆ ਜਾਂਦਾ ਹੈ ਤਾਂ ਹਜ਼ਾਰਾਂ ਹੋਰ ਲੋਕ ਆ ਸਕਦੇ ਹਨ।

ਇਹ ਵੀ ਪੜ੍ਹੋ: ਰੂਸ ਨਾਲ ਲੋਹਾ ਲੈਣ ਲਈ ਯੂਕ੍ਰੇਨ ਦੀ ਫੌਜ 'ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ

ਬੱਚਿਆਂ ਨੂੰ ਹਮਲਿਆਂ ਤੋਂ ਬਚਾਉਣ ਲਈ ਕਹੇ ਸੁਰੱਖਿਆ ਪ੍ਰੀਸ਼ਦ
ਯੂਨੀਸੇਫ ਦੇ ਪ੍ਰਮੁੱਖ ਕੈਥਰੀਨ ਰਸੇਲ ਨੇ ਯੂਕ੍ਰੇਨ ਵਿਚ ਮੌਜੂਦ 75 ਲੱਖ ਬੱਚਿਆਂ ਦੇ ਨੈਤਿਕ ਗੁੱਸੇ ਦਾ ਸਵਾਲ ਉਠਾਉਂਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੀਆਂ ਧਿਰਾਂ ਨੂੰ ਬੱਚਿਆਂ ਦੀ ਰੱਖਿਆ ਕਰਨ ਅਤੇ ਹਮਲਿਆਂ ਤੋਂ ਉਨ੍ਹਾਂ ਨੂੰ ਦੂਰ ਰੱਖਣ ਦੀ ਕਾਨੂੰਨੀ ਵਚਨਬੱਧਤਾ ਯਾਦ ਦਿਵਾਵੇ।

ਇਹ ਵੀ ਪੜ੍ਹੋ: ਪਾਕਿ ਦੀ ਦੁਖਦਾਇਕ ਘਟਨਾ, ਪੁੱਤਰ ਦੀ ਚਾਹਤ 'ਚ ਪਿਓ ਨੇ 7 ਦਿਨਾਂ ਦੀ ਧੀ ਨੂੰ ਮਾਰੀਆਂ 5 ਗੋਲੀਆਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News