ਬੈਂਕਾਕ ’ਚ ਭੂਚਾਲ ਕਾਰਨ ਡਿੱਗੀ ਇਮਾਰਤ ਦੇ ਮਲਬੇ ’ਚੋਂ ਦਸਤਾਵੇਜ਼ ਚੋਰੀ , 4 ਚੀਨੀ ਗ੍ਰਿਫ਼ਤਾਰ
Tuesday, Apr 01, 2025 - 01:05 AM (IST)

ਬੈਂਕਾਕ (ਇੰਟ.) : ਪਿਛਲੇ ਹਫ਼ਤੇ ਮਿਆਂਮਾਰ ਤੇ ਥਾਈਲੈਂਡ ’ਚ ਆਏ ਭਿਆਨਕ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਸੀ। ਇਸ ਦੌਰਾਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ 4 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਨਾਜ਼ੁਕ ਦਸਤਾਵੇਜ਼ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਚਾਰੇ ਭੂਚਾਲ ਦੌਰਾਨ ਢਹਿ ਗਈ ਉੱਚੀ ਇਮਾਰਤ ਦੇ ਨੇੜੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ। ਉਹ ਉੱਥੋਂ 30 ਤੋਂ ਵੱਧ ਫਾਈਲਾਂ ਲੈ ਕੇ ਜਾਂਦੇ ਫੜੇ ਗਏ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਕਤ ਵਿਅਕਤੀਆਂ ਨੂੰ ਢਹਿ-ਢੇਰੀ ਹੋਈ ਸਟੇਟ ਆਡਿਟ ਦਫ਼ਤਰ ਦੀ ਇਮਾਰਤ ਦੇ ਮਲਬੇ ’ਚੋਂ ਫਾਈਲਾਂ ਚੁਕਦੇ ਫੜਿਆ ਗਿਆ ਸੀ।
ਬੈਂਕਾਕ ਦੇ ਅਧਿਕਾਰੀਆਂ ਨੇ ਉਕਤ ਥਾਂ ਨੂੰ ਇਕ ਪਾਬੰਦੀਸ਼ੁਦਾ ਖੇਤਰ ਐਲਾਨਿਆ ਸੀ। ਉੱਥੇ ਕਿਸੇ ਨੂੰ ਵੀ ਬਿਨਾਂ ਇਜਾਜ਼ਤ ਤੋਂ ਜਾਣ ਦੀ ਆਗਿਆ ਨਹੀਂ ਸੀ। ਪੁਲਸ ਜਾਂਚ ਦੌਰਾਨ ਇਹ ਵੇਖਿਆ ਗਿਆ ਕਿ ਸਿਰਫ ਇਕ ਵਿਅਕਤੀ ਕੋਲ ਹੀ ਜਾਇਜ਼ ਵਰਕ ਪਰਮਿਟ ਸੀ। ਉਸ ਨੇ ਇਕ ਇਮਾਰਤ ਨਿਰਮਾਣ ਪ੍ਰਾਜੈਕਟ ਦਾ ਮੈਨੇਜਰ ਹੋਣ ਦਾ ਦਾਅਵਾ ਕੀਤਾ ਸੀ। ਹੋਰਨਾਂ ਤਿਨਾਂ ਕੋਲ ਕੋਈ ਪਰਮਿਟ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8