ਅਮਰੀਕਾ ਦੀ ਇਸ ਯੂਨੀਵਰਸਿਟੀ ਦੇ ਡਾਕਟਰ ਨੇ ਮਹਿਲਾਵਾਂ ਦਾ ਕੀਤਾ ਸੈਕਸ ਸ਼ੋਸ਼ਣ, ਹੁਣ ਦੇਣੇ ਪੈਣਗੇ 8 ਹਜ਼ਾਰ ਕਰੋੜ ਰੁਪਏ

Saturday, Mar 27, 2021 - 08:33 PM (IST)

ਵਾਸ਼ਿੰਗਟਨ - ਅਮਰੀਕਾ ਦੀ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ (ਯੂ. ਏ. ਸੀ.) ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਪੀੜਤ ਮਹਿਲਾਵਾਂ ਨੂੰ 1.1 ਅਰਬ ਡਾਲਰ ਭਾਵ ਕਰੀਬ 8 ਹਜ਼ਾਰ ਕਰੋੜ ਰੁਪਏ ਦਾ ਮੁਆਵਜਾ ਦੇਵੇਗੀ। ਯੂਨੀਵਰਸਿਟੀ ਦੇ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਜਾਰਜ ਟਿੰਡਲ 'ਤੇ ਆਪਣੇ ਮਰੀਜ਼ਾਂ ਦੇ ਸੈਕਸ ਸੋਸ਼ਣ ਅਤੇ ਗਾਲਾਂ ਕੱਢਣ ਦਾ ਦੋਸ਼ ਸੀ। ਤਿੰਨ ਵੱਖੋ-ਵੱਖ ਮਾਮਲਿਆਂ ਵਿਚ ਕੋਰਟ ਨੇ ਇਹ ਮੁਆਵਜਾ ਦੇਣ ਦਾ ਹੁਕਮ ਦਿੱਤਾ ਹੈ।

ਯੂਨੀਵਰਸਿਟੀ ਨੇ ਇਸ ਨੂੰ ਕਾਲਾ ਅਧਿਆਏ ਮੰਨਿਆ ਹੈ ਅਤੇ ਦੋਸ਼ੀ ਡਾਕਟਰ ਖਿਲਾਫ ਕਾਰਵਾਈ ਕੀਤੀ। ਕੋਰਟ ਨੇ ਨਾਲ ਹੀ ਇਸ ਨੂੰ ਬੁਰਾ ਅੰਤ ਵੀ ਦੱਸਿਆ। ਯੂਨੀਵਰਸਿਟੀ ਦੇ ਬੋਰਡ ਆਫ ਟ੍ਰਸਟੀਜ਼ ਦੇ ਮੁਖੀ ਰਿਕ ਕਾਰੂਸੋ ਨੇ ਆਖਿਆ ਕਿ ਯੂਨੀਵਰਸਿਟੀ ਉਨਾਂ ਸਭ ਚੀਜ਼ਾਂ ਦੀ ਰੱਖਿਆ ਨਾ ਕਰ ਪਾਈ ਜੋ ਸਾਡੇ ਲਈ ਸਭ ਤੋਂ ਜ਼ਿਆਦਾ ਮਾਈਨੇ ਰੱਖਦੀਆਂ ਹਨ। ਇਸ ਨਾਲ ਸਾਡੇ ਅਕਸ ਨੂੰ ਭਾਰੀ ਨੁਕਸਾਨ ਹੋਇਆ ਹੈ।

ਇਹ ਵੀ ਪੜੋ ਪਾਕਿ ਦੀ ਮਸ਼ਹੂਰ ਅਦਾਕਾਰਾ ਨੇ ਕਿਹਾ, 'ਰੋਲ ਦੇ ਬਦਲੇ ਫਿਲਮ-ਮੇਕਰ ਨੇ ਨਾਲ ਸੋਣ ਲਈ ਕਿਹਾ'

2018 ਦਾ ਹੈ ਮਾਮਲਾ
ਮਾਮਲਾ 2018 ਵਿਚ ਸਾਹਮਣੇ ਆਇਆ ਸੀ। ਉਦੋਂ 500 ਮਹਿਲਾਵਾਂ ਨੇ ਯੂਨੀਵਰਸਿਟੀ ਖਿਲਾਫ ਮਾਮਲਾ ਦਰਜ ਕਰਾਇਆ ਸੀ। ਉਦੋਂ ਹੀ ਯੂਨੀਵਰਸਿਟੀ ਵਿਚ ਸ਼ਿਕਾਇਤ ਕੇਂਦਰ ਬਣਿਆ। ਇਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਐਲਯੂਮਿਨਾਈ ਤੋਂ ਹਾਟਲਾਈਨ ਅਤੇ ਵੈੱਬਸਾਈਟ ਤੋਂ ਆਪਣੀਆਂ ਸ਼ਿਕਾਇਤਾਂ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਦੇ ਲਈ 3.5 ਲੱਖ ਵਿਦਿਆਰਥੀਆਂ ਨੂੰ ਮੇਲ ਭੇਜੇ ਗਏ ਸਨ।

PunjabKesari

ਇਹ ਵੀ ਪੜੋ ਆਸਟ੍ਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ, 8 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਫਲਾਈਟਾਂ

ਹੁਣ ਤੱਕ ਦਾ ਸਭ ਤੋਂ ਵੱਡਾ ਮੁਆਵਜਾ
ਯੂ. ਏ. ਸੀ. ਦੇ ਦਾਅਵੇ ਮੁਤਾਬਕ ਪਿਛਲੇ ਕੁਝ ਸਾਲਾਂ ਵਿਚ ਯੂਨੀਵਰਸਿਟੀ ਨੂੰ ਘੇਰਣ ਦੇ ਕਈ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 2018 ਵਿਚ ਸਾਹਮਣੇ ਆਏ ਮਾਮਲੇ ਨੂੰ ਸਮਝੌਤੇ ਨਾਲ ਹੱਲ ਕਰਨ ਲਈ 21.5 ਕਰੋੜ ਡਾਲਰ (ਲਗਭਗ 1558 ਕਰੋੜ ਰੁਪਏ) ਰਕਮ ਅਦਾ ਕੀਤੀ ਗਈ। ਦੂਜੇ ਮਾਮਲੇ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਗਿਆ। ਉਥੇ ਤੀਜਾ ਸਮਝੌਤਾ 85.2 ਕਰੋੜ ਡਾਲਰ (ਲਗਭਗ 6173 ਕਰੋਖ ਰੁਪਏ) ਦਾ ਸੀ। ਇਸ ਤਰ੍ਹਾਂ ਦੇ ਮਾਮਲੇ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮੁਆਵਜਾ ਹੈ।

ਇਹ ਵੀ ਪੜੋ ਸਮੁੰਦਰ 'ਚ ਟ੍ਰੈਫਿਕ ਜਾਮ : ਦੁਨੀਆ ਦੇ ਰੁਝੇਵੇ ਰੂਟ 'ਚ ਫਸਿਆ ਸਭ ਤੋਂ ਵੱਡਾ ਜਹਾਜ਼, 150 ਕਿਸ਼ਤੀਆਂ ਰੁਕੀਆਂ

ਸਭ ਤੋਂ ਪਹਿਲਾਂ 2016 ਵਿਚ ਹੋਈ ਸੀ ਸ਼ਿਕਾਇਤ
2016 ਦੌਰਾਨ ਇਕ ਵਿਦਿਆਰਥਣ ਨੇ ਮਾਮਲਾ ਦਰਜ ਕਰਾਇਆ ਸੀ। ਉਸ ਨੇ ਕਿਹਾ ਸੀ ਕਿ ਇਕ ਡਾਕਟਰ ਨੇ ਉਸ ਦਾ ਸੈਕਸ ਸ਼ੋਸ਼ਣ ਕੀਤਾ ਹੈ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਹੋਈ। ਇਸ ਵਿਚ ਪਤਾ ਲੱਗਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ, ਅਜਿਹੇ ਕਈ ਹੋਰ ਮਾਮਲੇ ਸਨ ਜਿਸ ਵਿਚ ਵਿਦਿਆਰਥਣਾਂ ਅਤੇ ਮਹਿਲਾ ਰੋਗ ਮਾਹਿਰਾਂ ਦਾ ਸੈਕਸ ਸ਼ੋਸ਼ਣ ਹੋਇਆ ਸੀ।

ਇਹ ਵੀ ਪੜੋ - ਹੁਣ ਮਾਸਕ ਤੋਂ ਮਿਲੇਗਾ ਛੁਟਕਾਰਾ, 'Nose-only Mask' ਨਾਲ ਖਤਮ ਹੋਵੇਗਾ ਲਾਉਣ-ਪਾਉਣ ਦਾ ਝੰਜਟ


Khushdeep Jassi

Content Editor

Related News