ਗੈਰੇਜ ‘ਚ ਟੈਂਟ ਲਗਾ ਕੇ ਰਹਿੰਦਾ ਹੈ ਕੋਰੋਨਾ ਦਾ ਡਾਕਟਰ ਤਾਂ ਕਿ ਪਰਿਵਾਰ ਨੂੰ ਨਾ ਹੋਵੇ ਖਤਰਾ

03/29/2020 2:41:58 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੁਨੀਆ ਭਰ ਦੇ ਡਾਕਟਰ ਦਿਨ-ਰਾਤ ਇਕ ਕਰ ਰਹੇ ਹਨ ਤਾਂ ਕਿ ਜਿੰਨਾ ਹੋ ਸਕੇ ਉਹ ਪੀੜਤਾਂ ਨੂੰ ਬਚਾ ਸਕਣ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਕਈ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਡਾਕਟਰਾਂ ਦੀ ਜ਼ਿੰਦਗੀ ਕਿੰਨੀ ਮੁਸ਼ਕਲ ਹੋ ਗਈ ਹੈ। ਬਹੁਤ ਸਾਰੇ ਦੇਸ਼ਾਂ ਵਿਚ ਤਾਂ ਇਲਾਜ ਕਰਨ ਵਾਲੇ ਡਾਕਟਰ ਤੇ ਨਰਸਾਂ ਦੀ ਮੌਤ ਵੀ ਹੋ ਚੁੱਕੀ ਹੈ। ਅਜਿਹੇ ਵਿਚ ਇਲਾਜ ਕਰਨ ਵਾਲੇ ਡਾਕਟਰਾਂ ਲਈ ਆਪਣੀ ਤੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਮਹਿਫੂਜ਼ ਰੱਖਣਾ ਬਹੁਤ ਵੱਡੀ ਚੁਣੌਤੀ ਹੋਵੇਗੀ। ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿਣ ਵਾਲੇ ਇਕ ਡਾਕਟਰ ਨੇ ਤਾਂ ਆਪਣੇ ਘਰ ਵਿਚ ਰਹਿਣਾ ਵੀ ਛੱਡ ਦਿੱਤਾ ਹੈ। ਉਹ ਆਪਣੇ ਗੈਰੇਜ ਵਿਚ ਟੈਂਟ ਲਗਾ ਕੇ ਰਹਿ ਰਿਹਾ ਹੈ ਤਾਂ ਕਿ ਉਸ ਦਾ ਪਰਿਵਾਰ ਸੁਰੱਖਿਅਤ ਬਚ ਸਕੇ।

 

ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 30,800 ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ ਅਤੇ ਇਹ ਅਮਰੀਕਾ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਡਾਕਟਰ ਟਿੰਮੀ ਚੇਂਗ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਖਤਰਾ ਹੋਵੇ। ਡੇਲੀ ਮੇਲ ਦੀ ਖ਼ਬਰ ਮੁਤਾਬਕ ਡਾ. ਚੇਂਗ ਇਕ ਗੰਭੀਰ ਦੇਖਭਾਲ ਦੇ ਮਾਹਰ ਹਨ। ਉਨ੍ਹਾਂ ਨੇ ਆਪਣੇ ਕੋਲ ਸਿਰਫ ਥੋੜ੍ਹਾ ਜਿਹਾ ਜ਼ਰੂਰੀ ਸਾਮਾਨ ਹੀ ਰੱਖਆ ਹੈ।

PunjabKesari

ਚੇਂਗ ਨੇ ਫੇਸਬੁੱਕ 'ਤੇ ਲਿਖਿਆ-'ਮੈਂ ਘਰ ਵਿਚੋਂ ਬਾਹਰ ਰਹਿਣ ਦਾ ਫ਼ੈਸਲਾ ਕੀਤਾ ਤਾਂ ਜੋ ਮੇਰੇ ਪਰਿਵਾਰ ਮੇਰੇ ਕਾਰਨ ਵਾਇਰਸ ਨਾ ਹੋ ਜਾਵੇ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਨੇ ਇੱਕ ਰਾਤ ਆਪਣੀ ਕਾਰ ਵਿੱਚ ਬਤੀਤ ਕੀਤੀ ਸੀ । ਇਸ ਤੋਂ ਬਾਅਦ ਉਸ ਨੇ ਅਗਲੀਆਂ ਚਾਰ ਰਾਤਾਂ ਹਸਪਤਾਲ ਦੇ ਵਿਚ ਹੀ ਕੱਟੀਆਂ ਸਨ ਤੇ ਪੰਜਵੇਂ ਦਿਨ ਉਸ ਦੀ ਪਤਨੀ ਨੇ ਉਸ ਨੂੰ ਗੈਰੇਜ ਵਿਚ ਟੈਂਟ ਲਗਾਉਣ ਦਾ ਵਿਚਾਰ ਦਿੱਤਾ।

ਜੋਹਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿਚ ਤਕਰੀਬਨ ਸਵਾ ਲੱਖ ਭਾਵ 1,24,217 ਲੋਕ ਕੋਰੋਨਾ ਦੀ ਲਪੇਟ ਵਿਚ ਹਨ, ਜਦ ਕਿ 2,185 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਵਿਸ਼ਵ ਭਰ ਵਿਚ ਮਿ੍ਰਤਕਾਂ ਦੀ ਗਿਣਤੀ 30 ਹਜ਼ਾਰ ਤੋਂ ਵਧ ਗਈ ਹੈ। ਵਿਸ਼ਵ ਭਰ ਦੇ 6,62,073 ਲੋਕ ਇਨਫੈਕਟਡ ਹਨ।


 


Lalita Mam

Content Editor

Related News