ਫਰਿਜ਼ਨੋ: ਅੰਤਰਰਾਸ਼ਟਰੀ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਤੇ ਸੰਦੀਪ ਸੁਲਤਾਨ ਦੇ ਸਨਮਾਨ ''ਚ ਡੀਨਰ ਦਾ ਆਯੋਜਨ
Monday, Dec 16, 2024 - 12:57 PM (IST)
ਫਰਿਜ਼ਨੋ/ਕੈਲੇਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਪੰਜਾਬੀ ਭਾਈਚਾਰੇ ਦਾ ਅੰਤਰਰਾਸ਼ਟਰੀ ਖੇਡਾਂ ਵਿੱਚ ਨਾਂ ਚਮਕਾਉਣ ਵਾਲੇ ਮਾਸਟਰ ਐਥਲੇਟਿਕਸ ਦੇ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਅਤੇ ਕਬੱਡੀ ਖਿਡਾਰੀ ਸੰਦੀਪ ਸੁਲਤਾਨ ਦੇ ਸਨਮਾਨ ਵਿੱਚ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਰਾਤ ਦੇ ਖਾਣੇ ਦੀ ਦਾਵਤ ਦਿੱਤੀ ਗਈ। ਇਸ ਸਮੇਂ ਜਿੱਥੇ ਖੇਡ ਜਗਤ ਵਿੱਚ ਪੰਜਾਬੀ ਖਿਡਾਰੀਆਂ ਦੀਆਂ ਹਰ ਉਮਰ ਵਰਗ ਵਿੱਚ ਮਾਰੀਆਂ ਮੱਲਾਂ ਦਾ ਜ਼ਿਕਰ ਕੀਤਾ ਗਿਆ, ਉੱਥੇ ਹੀ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੇ ਮਨੋਬਲ ਨੂੰ ਚੁੱਕਣ ਲਈ ਭਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦੇ ਅਗਲੇ ਦੌਰ ਵਿੱਚ ਬੋਲਦੇ ਹੋਏ ਸਾਬਕਾ ਕਬੱਡੀ ਖਿਡਾਰੀ ਅਤੇ ਗੀਤਕਾਰ ਗੁਲਬਿੰਦਰ ਗੈਰੀ ਢੇਂਸੀ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇਹ ਵੀ ਪੜ੍ਹੋ: ਦੱਖਣੀ ਕੋਰੀਆ: ਰਾਸ਼ਟਰਪਤੀ ਨੂੰ ਤਲਬ ਕਰਨ ਲਈ ਦਬਾਅ ਬਣਾ ਰਹੇ ਹਨ ਜਾਂਚਕਰਤਾ
ਇਸ ਤੋਂ ਬਾਅਦ ਹਾਜ਼ਰੀਨ ਦੇ ਮਨੋਰੰਜਨ ਲਈ ਗਾਇਕੀ ਦਾ ਦੌਰ ਵੀ ਚੱਲਿਆ, ਜਿਸ ਦੀ ਸ਼ੁਰੂਆਤ ਸਥਾਨਕ ਗਾਇਕ ਅਤੇ ਖਿਡਾਰੀ ਕਮਲਜੀਤ ਬੈਨੀਪਾਲ ਨੇ ਧਾਰਮਿਕ ਗੀਤ ਰਾਹੀਂ ਕੀਤੀ ਅਤੇ ਹੋਰ ਬਹੁਤ ਸਾਰੇ ਗੀਤ ਗਾਏ। ਇਸ ਉਪਰੰਤ ਗਾਇਕ ਅਤੇ ਅਦਾਕਾਰ ਅਵਤਾਰ ਗਰੇਵਾਲ ਨੇ ਆਪਣੇ ਗੀਤਾਂ ਅਤੇ ਕਮੇਡੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਗੀਤਕਾਰ ਸਤਬੀਰ ਹੀਰ ਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਇਸ ਪ੍ਰੋਗਰਾਮ ਵਿੱਚ ਕਰਮਨ ਸ਼ਹਿਰ ਦੀ ਮੇਅਰ ਮਰੀਆਂ ਪੈਚੀਕੋ ਅਤੇ ਰੋਟਰੀ ਕਲੱਬ ਦੀ ਮੁੱਖ ਪ੍ਰਬੰਧਕ ਵੈਰੋਣਕਾ ਨੇ ਆਪਣੇ ਮੁੱਖ ਮੈਂਬਰਾਂ ਸਮੇਤ ਹਾਜ਼ਰੀ ਭਰਦੇ ਹੋਏ, ਜਿੱਥੇ ਇਨ੍ਹਾਂ ਖਿਡਾਰੀਆਂ ਦੀ ਹੌਂਸਲਾ-ਅਫਜ਼ਾਈ ਕੀਤੀ, ਉੱਥੇ ਹੀ ਸਮੂਹ ਹਾਜ਼ਰੀਨ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਸਮੁੱਚੇ ਪ੍ਰੋਗਰਾਮ ਨੂੰ ਆਯੋਜਿਤ ਅਤੇ ਸਪਾਂਸਰ ਕਰਨ ਵਿੱਚ ਗੁਲਬਿੰਦਰ ਗੈਰੀ ਢੇਂਸੀ ਦੀ ਅਹਿਮ ਭੂਮਿਕਾ ਰਹੀ। ਅੰਤ ਰਾਤ ਦੇ ਖਾਣੇ ਦਾ ਸੁਆਦ ਅਤੇ ਅਮੈਰੀਕਨ ਭਾਈਚਾਰੇ ਦੀ ਸਾਂਝ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8