ਪਾਕਿਸਤਾਨ ''ਚ ਹਾਲ ਹੀ ''ਚ ਪਈਆਂ ਬਾਰਿਸ਼ਾਂ ਕਾਰਨ ਅਦਾਕਾਰ ਦਿਲੀਪ ਕੁਮਾਰ ਦੇ ਜੱਦੀ ਘਰ ਨੂੰ ਪੁੱਜਾ ਨੁਕਸਾਨ

03/11/2024 5:22:03 PM

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਸਥਿਤ ਮਰਹੂਮ ਅਦਾਕਾਰ ਦਿਲੀਪ ਕੁਮਾਰ ਦਾ ਜੱਦੀ ਘਰ ਹਾਲ ਹੀ ਵਿਚ ਪਈਆਂ ਬਾਰਿਸ਼ਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਜਾਣ ਤੋਂ ਬਾਅਦ ਢਹਿਣ ਦੀ ਕਗਾਰ 'ਤੇ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੋਹਲੇਧਾਰ ਮੀਹ ਨੇ ਘਰ ਦੇ ਮੁੜ ਵਸੇਬੇ ਅਤੇ ਮੁਰੰਮਤ ਦੇ ਬਾਰੇ ਵਿਚ ਖ਼ੈਬਰ ਪਖਤੂਨਖਵਾ ਪੁਰਾਲੇਖ ਵਿਭਾਗ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਦਿਲੀਪ ਕੁਮਾਰ ਦਾ ਜਨਮ 1922 ਵਿੱਚ ਪੇਸ਼ਾਵਰ ਸ਼ਹਿਰ ਦੇ ਇਤਿਹਾਸਕ ਕਿੱਸਾ ਖਵਾਨੀ ਬਾਜ਼ਾਰ ਦੇ ਪਿੱਛੇ ਮੁਹੱਲਾ ਖੁਦਾਦਾਦ ਵਿੱਚ ਸਥਿਤ ਇਸ ਘਰ ਵਿੱਚ ਹੋਇਆ ਸੀ ਅਤੇ 1932 ਵਿੱਚ ਭਾਰਤ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸ਼ੁਰੂਆਤੀ 12 ਸਾਲ ਇੱਥੇ ਬਿਤਾਏ ਸਨ।

ਇਹ ਵੀ ਪੜ੍ਹੋ: ਡਰਾਈਵਰ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਵਿਕਸਿਤ ਕੀਤੀ ਨਵੀਂ ਤਕਨੀਕ

ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ 2014 ਨੂੰ ਇਸ ਘਰ ਨੂੰ ਪਾਕਿਸਤਾਨ ਦੀ ਰਾਸ਼ਟਰੀ ਵਿਰਾਸਤ ਸਮਾਰਕ ਘੋਸ਼ਿਤ ਕੀਤਾ ਸੀ। ਕੁਮਾਰ ਇੱਕ ਵਾਰ ਆਪਣੇ ਘਰ ਗਏ ਸਨ ਅਤੇ ਉਨ੍ਹਾਂ ਨੇ ਭਾਵੁਕ ਹੋ ਕੇ ਉੱਥੇ ਦੀ ਮਿੱਟੀ ਨੂੰ ਚੁੰਮਿਆ ਸੀ। ਖੈਬਰ-ਪਖਤੂਨਖਵਾ ਸੂਬੇ ਦੀ ਵਿਰਾਸਤੀ ਕੌਂਸਲ ਦੇ ਸਕੱਤਰ ਸ਼ਕੀਲ ਵਾਹਿਦੁੱਲਾ ਖਾਨ ਨੇ ਕਿਹਾ ਕਿ ਪੇਸ਼ਾਵਰ ਵਿੱਚ ਹਾਲ ਹੀ ਵਿੱਚ ਪਈਆਂ ਬਾਰਿਸ਼ਾਂ ਨੇ ਕੁਮਾਰ ਦੇ ਘਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਸਾਲ 1880 ਵਿੱਚ ਬਣੀ ਇਸ ਸੰਪਤੀ ਬਾਰੇ ਉਨ੍ਹਾਂ ਕਿਹਾ ਕਿ ਖੈਬਰ-ਪਖਤੂਨਖਵਾ ਸੂਬੇ ਦੀ ਪਿਛਲੀ ਸਰਕਾਰ ਨੇ ਬਹੁਤ ਸਾਰੀਆਂ ਗ੍ਰਾਂਟਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਸ ਕੌਮੀ ਵਿਰਾਸਤ ਦੀ ਸੰਭਾਲ ਅਤੇ ਸੁਰੱਖਿਆ ਲਈ ਇੱਕ ਪੈਸਾ ਵੀ ਨਹੀਂ ਖਰਚਿਆ ਗਿਆ।

ਇਹ ਵੀ ਪੜ੍ਹੋ: ਸਕੂਲ 'ਚ ਦਾਖ਼ਲ ਹੋਏ ਦਰਜਨਾਂ ਬੰਦੂਕਧਾਰੀ, 300 ਵਿਦਿਆਰਥੀਆਂ ਨੂੰ ਅਗਵਾ ਕਰਕੇ ਲੈ ਗਏ ਨਾਲ, ਚਿੰਤਾ 'ਚ ਪਏ ਮਾਪੇ

ਦੁਨੀਆ ਭਰ ਤੋਂ ਇੱਥੇ ਆਉਣ ਵਾਲੇ ਸੈਲਾਨੀ ਇਤਿਹਾਸਕ ਜਾਇਦਾਦ ਦੀ ਖਸਤਾ ਹਾਲਤ ਦੇਖ ਕੇ ਨਿਰਾਸ਼ ਹੋ ਜਾਂਦੇ ਹਨ। ਪੁਰਾਲੇਖ ਵਿਭਾਗ ਵੱਲੋਂ ਘਰ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਦੀ ਦੇਖ-ਭਾਲ ਕਰਨ ਵਾਲੇ ਮੁਹੰਮਦ ਅਲੀ ਮੀਰ ਨੇ ਕਿਹਾ ਕਿ ਉਹ ਇਸ ਦੀ ਪੂਰੀ ਦੇਖ਼ਭਾਲ ਕਰ ਰਹੇ ਸਨ। ਅਲੀ ਨੇ ਕਿਹਾ ਕਿ ਪੁਰਾਲੇਖ ਵਿਭਾਗ ਵੱਲੋਂ ਪ੍ਰਾਪਤੀ ਦੇ ਤੋਂ ਬਾਅਦ ਘਰ ਦੀ ਹਾਲਤ ਖ਼ਰਾਬ ਹੋਣ ਲੱਗੀ ਅਤੇ ਇਸ ਦੇ ਮੁੜ ਵਸੇਬੇ ਅਤੇ ਨਵੀਨੀਕਰਨ ਦੀ ਪ੍ਰਕਿਰਿਆ ਬਿਆਨਾਂ ਤੱਕ ਹੀ ਸੀਮਤ ਰਹਿ ਗਈ। ਕੁਮਾਰ ਦਾ ਘਰ ਹੁਣ ਵੀਰਾਨ ਪਿਆ ਹੈ।

ਇਹ ਵੀ ਪੜ੍ਹੋ: ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਇਕ ਬੱਚੇ ਸਣੇ 5 ਲੋਕ

ਅਲੀ ਨੇ ਕਿਹਾ, "ਕੁਮਾਰ ਦੇ ਮਨ ਵਿਚ ਪੇਸ਼ਾਵਰ ਦੇ ਲੋਕਾਂ ਪ੍ਰਤੀ ਬਹੁਤ ਪਿਆਰ ਅਤੇ ਸਤਿਕਾਰ ਸੀ ਅਤੇ ਬਦਕਿਸਮਤੀ ਨਾਲ, ਸਾਡਾ ਵਿਭਾਗ ਉਨ੍ਹਾਂ ਦੇ ਘਰ ਨੂੰ ਢਹਿਣ ਤੋਂ ਬਚਾਉਣ ਲਈ ਕੁਝ ਨਹੀਂ ਕਰ ਸਕਿਆ।" ਅਦਾਕਾਰ ਦੀ ਮੌਤ 7 ਜੁਲਾਈ, 2021 ਨੂੰ ਮੁੰਬਈ ਵਿੱਚ 98 ਸਾਲ ਦੀ ਉਮਰ ਵਿੱਚ ਹੋਈ ਸੀ। ਉਹ ਹਮੇਸ਼ਾ ਪੇਸ਼ਾਵਰ ਸ਼ਹਿਰ ਨੂੰ ਆਪਣੇ ਦਿਲ ਦੇ ਨੇੜੇ ਦੱਸਦੇ ਸਨ ਅਤੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਸਨ। ਉਨ੍ਹਾਂ ਨੂੰ 1997 ਵਿੱਚ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ 'ਨਿਸ਼ਾਨ-ਏ-ਇਮਤਿਆਜ਼' ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਵਿਅਕਤੀ ਨੇ ਹੱਥੀਂ ਉਜਾੜਿਆ ਹੱਸਦਾ-ਵੱਸਦਾ ਘਰ, ਪੂਰੇ ਟੱਬਰ ਨੂੰ ਖ਼ਤਮ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News