ਆ ਗਿਆ ਡਿਜਿਟਲ ਦਿਰਹਮ, ਹੁਣ ਬਦਲ ਜਾਵੇਗੀ UAE ਦੇ ਨਾਗਰਿਕਾਂ ਦੀ ਵਿੱਤੀ ਜ਼ਿੰਦਗੀ

Thursday, Aug 07, 2025 - 12:33 AM (IST)

ਆ ਗਿਆ ਡਿਜਿਟਲ ਦਿਰਹਮ, ਹੁਣ ਬਦਲ ਜਾਵੇਗੀ UAE ਦੇ ਨਾਗਰਿਕਾਂ ਦੀ ਵਿੱਤੀ ਜ਼ਿੰਦਗੀ

ਦੁਬਈ : ਸੰਯੁਕਤ ਅਰਬ ਅਮੀਰਾਤ (UAE) 'ਚ ਹਣੇ ਵਾਲਾ ਇੱਕ ਵੱਡਾ ਆਰਥਿਕ ਬਦਲਾਅ ਤੁਹਾਡੀ ਦਿਨਚਰਚਾ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦੇਣ ਵਾਲਾ ਹੈ — ਨਾਮ ਹੈ ਡਿਜਿਟਲ ਦਿਰਹਮ (Digital Dirham)। ਇਹ ਨਾਂ ਤਾਂ ਕ੍ਰਿਪਟੋਕਰੰਸੀ ਹੈ ਤੇ ਨਾਂ ਹੀ ਕਿਸੇ ਬੈਂਕ ਦੀ ਇਨਾਮ ਸਕੀਮ। ਇਹ UAE ਸੈਂਟਰਲ ਬੈਂਕ ਵੱਲੋਂ ਜਾਰੀ ਕੀਤਾ ਗਿਆ ਆਧਿਕਾਰਿਕ, ਕਾਨੂੰਨੀ ਮਨਜ਼ੂਰਸ਼ੁਦਾ ਨਕਦੀ ਵਿਕਲਪ ਹੈ, ਜੋ ਬਲੌਕਚੇਨ ਤਕਨੀਕ 'ਤੇ ਆਧਾਰਿਤ ਹੈ।

ਇਹ ਰਹੇ ਉਹ 10 ਤਰੀਕੇ ਜਿਨ੍ਹਾਂ ਰਾਹੀਂ ਡਿਜਿਟਲ ਦਿਰਹਮ ਤੁਹਾਡੀ ਵਿੱਤੀ ਜ਼ਿੰਦਗੀ ਨੂੰ ਬਦਲੇਗਾ:

1. ਦਿਰਹਮ ਹੀ ਰਹੇਗਾ, ਪਰ ਡਿਜਿਟਲ
ਜਿਵੇਂ ਤੁਸੀਂ ਨਕਦੀ ਦਿਰਹਮ ਵਰਤਦੇ ਹੋ, ਇਹ ਵੀ ਓਹੀ ਕਾਨੂੰਨੀ ਮਾਨਤਾ ਵਾਲਾ ਪੈਸਾ ਹੈ। ਹਰੇਕ ਸਟੋਰ, ਬੈਂਕ ਅਤੇ ਸਰਕਾਰੀ ਸੇਵਾਵਾਂ ਵਿੱਚ ਮਨਜ਼ੂਰ ਕੀਤਾ ਜਾਵੇਗਾ।

2. ਸਸਤੇ ਤੇ ਫਾਸਟ ਟਰਾਂਜ਼ੈਕਸ਼ਨ
ਮਹਿੰਗੀਆਂ ਫੀਸਾਂ ਜਾਂ ਕਈ ਦਿਨਾਂ ਦੀ ਉਡੀਕ ਭੁੱਲ ਜਾਓ। ਡਿਜਿਟਲ ਦਿਰਹਮ ਨਾਲ ਪੈਸਾ ਤੁਰੰਤ ਤੇ ਘੱਟ ਖਰਚ 'ਚ ਟਰਾਂਸਫਰ ਕੀਤਾ ਜਾ ਸਕੇਗਾ — ਵਿਸ਼ੇਸ਼ ਤੌਰ 'ਤੇ ਵਿਦੇਸ਼ੀ ਮਜ਼ਦੂਰਾਂ ਲਈ ਫਾਇਦੇਮੰਦ।

3. ਵੱਧ ਸੁਰੱਖਿਅਤ ਅਤੇ ਠੱਗੀ ਤੋਂ ਰਹਿਤ
ਬਲੌਕਚੇਨ ਤੇ ਆਧਾਰਿਤ ਹੋਣ ਕਰਕੇ ਹਰ ਲੈਣ-ਦੇਣ ਦਾ ਪੂਰਾ ਰਿਕਾਰਡ ਹੋਵੇਗਾ। ਠੱਗੀ, ਗੁਮ ਹੋਣ ਜਾਂ ਚੋਰੀ ਦੀ ਸੰਭਾਵਨਾ ਘੱਟ ਹੋਵੇਗੀ।

4. ਸਮਾਰਟ ਕੰਟਰੈਕਟ ਨਾਲ ਆਸਾਨੀ
ਕਰਾਇਆ, ਕਿਸ਼ਤਾਂ ਜਾਂ ਹੋਰ ਭੁਗਤਾਨਾਂ ਲਈ ਆਟੋਮੇਟਿਕ ਲੈਣ-ਦੇਣ ਹੋ ਸਕਣਗੇ। ਇਹ ਨਵੀਂ ਤਕਨੀਕ ਨਿਵੇਸ਼ ਦੇ ਨਵੇਂ ਰਸਤੇ ਵੀ ਖੋਲ੍ਹੇਗੀ।

5. 2025 ਦੇ ਅੰਤ ਤੱਕ ਤੁਹਾਡੇ ਫ਼ੋਨ ਵਿੱਚ
ਚੀਨ ਅਤੇ ਭਾਰਤ ਨਾਲ ਕਾਮਯਾਬ ਟ੍ਰਾਇਲ ਤੋਂ ਬਾਅਦ, UAE ਦੇ ਨਾਗਰਿਕ, ਕਾਰੋਬਾਰੀ ਅਤੇ ਵਿਅਕਤੀਗਤ ਵਰਤੋਂਕਾਰ ਡਿਜਿਟਲ ਦਿਰਹਮ ਵਰਤਣ ਲਈ ਤਿਆਰ ਹੋ ਜਾਣਗੇ। ਇੱਕ ਟੈਸਟ ਟਰਾਂਜ਼ੈਕਸ਼ਨ 'ਚ 50 ਮਿਲੀਅਨ ਦਿਰਹਮ ਸਿਰਫ 7 ਸਕਿੰਟ 'ਚ ਕਲੀਅਰ ਹੋਏ।

6. ਬਿਨਾਂ ਬੈਂਕ ਖਾਤੇ ਦੇ ਵੀ ਵਰਤ ਸਕੋਗੇ
ਜਿਨ੍ਹਾਂ ਕੋਲ ਬੈਂਕ ਖਾਤਾ ਨਹੀਂ ਹੈ, ਉਹ ਵੀ ਡਿਜਿਟਲ ਦਿਰਹਮ ਵਰਤ ਸਕਣਗੇ — ਬੈਂਕਾਂ, ਮਨੀ ਐਕਸਚੇਂਜ, ਫਿਨਟੈਕ ਐਪਸ ਜਾਂ ਖਾਸ ਡਿਜਿਟਲ ਵਾਲਿਟ ਰਾਹੀਂ।

7. ਰੋਜ਼ਾਨਾ ਦੇ ਖਰਚੇ ਹੋਣਗੇ ਆਸਾਨ
ਬਿਜਲੀ ਦੇ ਬਿੱਲ, ਸਕੂਲ ਦੀ ਫੀਸ ਜਾਂ ਦੁਕਾਨ ਵਿੱਚ ਖਰੀਦਦਾਰੀ — ਸਿੱਧਾ ਡਿਜਿਟਲ ਭੁਗਤਾਨ, ਨਾਂ ਨਕਦੀ ਤੇ ਨਾਂ ਕਾਰਡ ਦੀ ਲੋੜ।

8. ਤੁਹਾਡਾ ਬੈਂਕ ਬਦਲਣ ਦੀ ਲੋੜ ਨਹੀਂ
ਬੈਂਕ ਬਰਕਰਾਰ ਰਹੇਗਾ, ਪਰ ਲੈਣ-ਦੇਣ ਹੋਣਗੇ ਤੇਜ਼ ਅਤੇ ਸਸਤੇ। ਮੋਬਾਈਲ ਐਪਸ ਨਾਲ ਇਹ ਬਹੁਤ ਸੁਚੱਜੀ ਤਰ੍ਹਾਂ ਕੰਮ ਕਰੇਗਾ।

9. ਡਿਜਿਟਲ ਭਵਿੱਖ ਵੱਲ ਇੱਕ ਕਦਮ
UAE ਦਾ "FIT" ਪਰੋਗਰਾਮ ਇੱਕ ਪੂਰੀ ਤਰ੍ਹਾਂ ਡਿਜਿਟਲ ਅਰਥਵਿਵਸਥਾ ਬਣਾਉਣ ਵੱਲ ਵਧ ਰਿਹਾ ਹੈ। ਨਵੇਂ "ਦੋ ਲਾਈਨਾਂ ਵਾਲੇ D" ਚਿੰਨ੍ਹ ਨਾਲ ਇਹ ਨਵਾਂ ਦੌਰ ਸ਼ੁਰੂ ਹੋਵੇਗਾ।

10. ਇਹ ਤਾਂ ਸਿਰਫ ਸ਼ੁਰੂਆਤ ਹੈ
ਅਗਲੇ ਪੜਾਅ ਵਿੱਚ ਤੁਸੀਂ ਕਰ ਸਕੋਗੇ:

ਸਰਕਾਰੀ ਫੀਸਾਂ ਦੀ ਭੁਗਤਾਨੀ ਡਿਜਿਟਲ ਦਿਰਹਮ ਰਾਹੀਂ
ਆਨਲਾਈਨ ਖਰੀਦਦਾਰੀ ਬਿਨਾਂ ਕਾਰਡ ਦੇ
ਵਿਦੇਸ਼ ਪੈਸਾ ਭੇਜਣ ਦਾ ਤੇਜ਼ ਅਤੇ ਬਿਨਾਂ ਕਰੰਸੀ ਡਿਲੇ ਦੇ ਤਰੀਕਾ
ਨਵੇਂ ਤਰੀਕੇ ਦੇ ਨਿਵੇਸ਼: ਟੋਕਨਾਈਜ਼ਡ ਅਸੈਟਸ ਅਤੇ ਪ੍ਰੋਗ੍ਰੈਮੇਬਲ ਪੈਸਾ


author

Inder Prajapati

Content Editor

Related News